Sri Gur Pratap Suraj Granth

Displaying Page 210 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੨੫

੨੧. ।ਖਡੂਰ ਦੇ ਤਪੇ ਦਾ ਪ੍ਰਸੰਗ॥
੨੦ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੨੨
ਦੋਹਰਾ: ਇਸ ਪ੍ਰਕਾਰ ਕੇਤਿਕ ਦਿਵਸ, ਬੀਤ ਗਏ ਤਿਸੁ ਥਾਨ।
ਪ੍ਰਗਟਹਿਣ ਜਗ ਮਹਿਣ ਨਹਿਣ ਅਧਿਕ ਸ਼੍ਰੀ ਅੰਗਦ ਗੁਨ ਖਾਨ ॥੧॥
ਚੌਪਈ: ਇਕ ਖਡੂਰ ਮਹਿਣ ਤਪਾ ਰਹਿਤ ਹੈ।
ਅਪਨੀ ਸਤੁਤਿ ਜੁ ਸਦਾ ਕਹਤਿ ਹੈ।
ਜੰਤ੍ਰ ਮੰਤ੍ਰ ਕਰਿਬੇ ਜਿਸ ਆਵੈ।
ਲੋਕਨ ਬਿਖੈ ਪਖੰਡ ਕਮਾਵੈ ॥੨॥
ਬਹੁਤੇ ਨਰ ਜਿਸ ਮਾਨਹਿਣ ਆਨ੧।
ਚਰਨ ਧਰਹਿਣ ਸਿਰ, ਨਮੋ ਬਖਾਨਿ।
ਜਿਸ ਕੋ ਕਹੋ ਕਰਹਿ ਸਭਿ ਕੋਇ।
ਬਹੁਤ ਭਾਂਤਿ ਤਿਸ ਪੂਜਾ ਹੋਇ ॥੩॥
ਖਹਿਰੇ੨ ਜਾਟ ਖਡੂਰ ਮਝਾਰ।
ਬਸਤਿ ਹੁਤੇ ਸਹਿ ਬਡ ਪਰਵਾਰ।
ਸਰਬ ਤਪੇ ਕੀ ਆਇਸੁ ਮਾਨਹਿਣ।
ਅਨਿਕ ਅੁਪਾਇਨ ਦੇਵਨ ਠਾਨਹਿ ॥੪॥
ਦੁਗਧ, ਦਧੀ ਘ੍ਰਿਤ ਅਰ ਮਿਸ਼ਟਾਨਾ*।
ਪਰਬਨ ਬਿਖੈ ਲਾਇਣ ਧਨਧਾਨਾ੩।
ਤਿਹ ਢਿਗ ਅਰਪਹਿਣ, ਬਿਨੈ ਬਖਾਨਹਿਣ।
ਇਜ਼ਤਾਦਿਕ ਪ੍ਰਿਯ ਵਸਤੂ ਆਨਹਿ ॥੫॥
ਤਿਸ ਤੇ ਡਰਹਿਣ ਗ੍ਰਾਮ ਨਰ ਸਾਰੇ।
-ਨਹਿਣ੪ ਰਿਸ ਧਾਰਿ ਕੁਬਾਕ ਅੁਚਾਰੇ-।
ਕਹੈ ਸੁ ਮਾਨਹਿਣ ਨਰ ਗ੍ਰਾਮੀਨ।
ਜੋ ਸੰਤਨ ਕੋ ਸਕਹਿਣ ਨ ਚੀਨ੫ ॥੬॥
ਪ੍ਰਿਯ੬ ਤਿਸ ਕੌ ਨਿਸ ਬਾਸੁਰ ਕਰਿਹੀਣ੭।


੧ਈਨ, ਮਿਰਯਾਦਾ, ਆਗਾ।
੨ਜਜ਼ਟਾਂ ਦਾ ਇਕ ਗੋਤ।
*ਪਾ:-ਪਟ ਨਾਨਾ।
੩ਪਰਬਾਣ ਦੇ ਦਿਨਾਂ ਪਰ (ਜੈਸੇ ਮਜ਼ਸਿਆ ਸੰਗਰਾਣਦ ਆਦਿ) ਮਾਲ ਦੌਲਤ ਲਿਆਅੁਣਦੇ ਸਨ। ।ਧਨ = ਦੌਲਤ।
ਧਾਨ = ਚਾਵਲ ਆਦਿ ਅੰਨ॥।
੪ਮਤਾਂ।
੫ਨਹੀਣ ਪਛਾਂ ਸਕਦੇ (ਪਿੰਡ ਦੇ ਲੋਕੀਣ)।
੬ਪਿਆਰ।
੭ਭਾਵ ਗ੍ਰਾਮੀਨ ਲੋਕ।

Displaying Page 210 of 626 from Volume 1