Sri Gur Pratap Suraj Granth

Displaying Page 210 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੨੨

੨੧. ।ਖਾਲਸੇ ਦਾ ਵਧਂਾ॥
੨੦ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੨੨
ਦੋਹਰਾ: ਜੇਤਿਕ ਹੁਤੇ ਹਗ਼ੂਰ ਮਹਿ,
ਸਿਰ ਪਰ ਧਰਿ ਬਰ ਕੇਸ।
ਪਾਹੁਲ ਲੇ ਸਿੰਘ ਨਾਮ ਧਰਿ,
ਪਹਿਰਿ ਕਾਛ ਸ਼ੁਭ ਭੇਸ ॥੧॥
ਚੌਪਈ: ਸ਼੍ਰੀ ਸਤਿਗੁਰ ਕੀ ਸੰਗਤਿ ਜਹਿ ਜਹਿ।
ਲਿਖੇ ਹੁਕਮਨਾਮੇ ਗੁਰ ਤਹਿ ਤਹਿ।
ਕੇਸ ਧਾਰਿ ਸਿਰ ਪਰ ਸਿਖ ਆਵੈਣ।
ਹੋਹਿ ਸਿਜ਼ਖ, ਨਹਿ ਭਜ਼ਦ੍ਰ੧ ਕਰਾਵੈਣ ॥੨॥
ਜਗਤ ਜੂਠ੨ ਕੇ ਨੇਰ ਨ ਜਾਵੈਣ।
ਪਾਹੁਲ ਖੰਡੇ ਕੀ ਲੇ ਆਵੈਣ।
ਲੈ ਕੇ੩ ਜਹਿ ਤਹਿ ਤੂਰਨ ਧਾਏ।
ਸਭਿ ਸੰਗਤਿ ਕੋ ਜਾਇ ਸੁਨਾਏ ॥੩॥
ਸੁਨਿ ਕੈ ਕੇਤਿਕ ਭੇ ਅਨੁਸਾਰੀ।
ਕੇਤਿਕ ਭਏ ਦੁਖੀ ਅੁਰ ਭਾਰੀ।
ਸ਼ਾਸਤ੍ਰਨ ਰੀਤਿ ਨੇਮ ਕੋਣ ਤੋਰਹਿ।
ਜਾਤਿ ਪਾਤਿ ਕੋ ਕਿਮ ਹਮ ਛੋਰਹਿ ॥੪॥
ਜਿਨ ਜਿਨ ਮਾਨੋਣ ਸੇ ਚਲਿ ਆਏ।
ਗੁਰ ਕੇ ਚਰਨ ਕਮਲ ਸਿਰ ਨਾਏ।
ਬੈਠੇ ਹੁਤੇ ਪ੍ਰਭੂ ਕੇ ਦਰਸ।
ਨਿਕਟ ਸਿੰਘ ਧਰਿ ਸ਼ਸਤ੍ਰਨਿ ਹਰਸ਼੪ ॥੫॥
ਇਕ ਸਿਖ ਹਾਥ ਜੋਰਿ ਤਿਸ ਘਰੀ।
ਅਜ਼ਗ੍ਰ ਪ੍ਰਭੂ ਕੇ ਬਿਨਤੀ ਕਰੀ।
ਸਾਚੇ ਪਾਤਿਸ਼ਾਹੁ! ਤੁਮ ਪਾਸ।
ਸੁਨੀਐ, ਕਰੌਣ ਏਕ ਅਰਦਾਸਿ ॥੬॥
ਏਕ ਮਸੰਦ ਗਯੋ ਘਰ ਮੇਰੇ।
ਹੇਰਤਿ ਅੁਠੋ ਅਧੀਨ ਘਨੇਰੇ।
ਕਰਿ ਬੰਦ ਸਾਦਰ ਬੈਠਾਯੋ।

੧ਮੁੰਡਨ।
੨ਤਮਾਕੂ।
੩ਭਾਵ ਹੁਕਮ ਨਾਮੇ ਲੈਕੇ।
੪ਪ੍ਰਭੂ ਦੇ ਦਰਸ਼ਨ ਲਈ ਪ੍ਰਸੰਨ ਬੈਠੇ ਸਨ ਨੇੜੇ ਦੇ ਸਿੰਘ ਸ਼ਸ਼ਤ੍ਰਾਣ ਲ਼ ਧਾਰਕੇ।

Displaying Page 210 of 448 from Volume 15