Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੨੨੨
੨੯. ।ਦੂਜੇ ਦਿਨ ਦਾ ਜੰਗ॥
੨੮ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੩੦
ਦੋਹਰਾ: ਸੰਘਰ ਕੋ ਅੁਤਸਾਹ ਅੁਰ, ਜੋਧਾ ਬਨੇ ਸੁਚੇਤ।
ਸੌਚ ਸ਼ਨਾਨੇ ਸਕਲ ਤਨ, ਤਾਰੀ ਬਨ ਰਨ ਹੇਤੁ ॥੧॥
ਭੁਜੰਗ ਪ੍ਰਯਾਤ ਛੰਦ: ਗੁਰੂ ਸਿੰਘ ਭੇਜੇ ਅੁਦੇ ਸਿੰਘ ਆਦਾ।
ਬਜੇ ਦੁੰਦਭੀ ਧੌਣਸ ਤੇ ਦੀਹ ਨਾਦਾ।
ਕਰੀ ਕੋਟ ਕੇ ਅਜ਼ਗ੍ਰ ਮੈਣ ਓਟ ਗਾਢੀ।
ਪਦਾਂਤੀ ਸਬੈ ਸਿੰਘ ਹੈ ਚੌਣਪ ਬਾਢੀ ॥੨॥
ਅੁਤੈ ਗ਼ੀਨ ਪਾਏ ਪਹਾਰੀਨ ਸੈਨਾ।
ਭਏ ਤਾਰ ਸਾਰੇ ਚਲੇ ਜੁਜ਼ਧ ਐਨਾ।
ਕਟੋਚੀ ਬਡੋ ਓਤਸਾਹੰ ਧਰੰਤਾ।
ਕਰਾਚੋਲ ਪਾਯੋ ਗਰੇ ਓਜਵੰਤਾ ॥੩॥
ਕਸੀ ਢਾਲ ਕੰਧੇ ਬਡੀ ਮੋਲ ਕੇਰੀ।
ਭਰੇ ਤੀਰ ਭਾਥਾ ਪਿਖੇ ਤਾਂਹਿ ਬੇਰੀ੧।
ਲਿਯੋ ਚਾਂਪ ਭਾਰੀ ਬਡੋ ਡੀਲ ਜਾਣਹੀ।
ਬਲੀ ਦੀਹ ਵਾਰੋ ਚਲੋ ਜੰਗ ਮਾਂਹੀ ॥੪॥
ਮਿਲੋ ਭੀਮ ਚੰਦੰ ਦਈ ਧੀਰ ਬੋਲਾ।
ਪਿਖੋ ਜੁਜ਼ਧ ਮੇਰੋ ਕਰੌ ਨਾਂਹਿ ਹੌਲਾ੨।
ਰਹੋ ਪੀਹ ਪੈ ਡੀਠ ਹੈ ਸੈਨ ਪ੍ਰੇਰੋ੩।
ਪਲਾਵੈ ਨਹੀਣ ਜੋਣ ਤਥਾ ਘੇਰ ਫੇਰੋ ॥੫॥
ਇਮੰ ਭਾਖਿ ਕੈ ਚਾਂਪ ਆਪੰ੪ ਟਕਾਰਾ।
ਸਰੰ ਸੰਧਿਕੈ ਚੌਣਪ ਸੰਗੈ ਪ੍ਰਹਾਰਾ।
ਲਏ ਟੋਲ ਜੋਧਾਨ ਕੇ ਬੋਲਿ ਐਸੇ।
ਕਰੌਣ ਆਜ ਕਾਜੰ ਜਸੰ ਪਾਇ ਜੈਸੇ ॥੬॥
ਪਰਾਜੈ ਭਈ, ਮੈਲ ਲਾਗੀ ਮਹਾਨੀਣ।
ਪਖਾਰੌਣ ਭਲੇ ਬੀਰ ਕੈ ਓਜ ਪਾਨੀ੫।
ਹਟੌਣ ਨ ਪਿਛਾਰੀ, ਚਲੌਣ ਸਾਮੁਹਾਈ।
ਰਹੈ ਜੌਨ ਆਗੇ ਮਹਾਂ ਦਜ਼੍ਰਬ ਪਾਈ ॥੭॥
੧ਤਦੋਣ ਵੇਖਕੇ ਤੀਰਾਣ ਨਾਲ ਭਜ਼ਥਾ ਭਰਿਆ।
੨ਤੁਸੀਣ ਹੌਲ ਨਾ ਕਰੋ।
੩(ਮੇਰੀ) ਪਿਜ਼ਠ ਤੇ ਰਹੋ ਸੈਨਾ ਲ਼ ਨਿਗਾਹ ਵਿਚ ਰਜ਼ਖਕੇ ਪ੍ਰੇਰਦੇ ਰਹੋ।
੪ਆਪਣਾ।
੫ਸੂਰਮਿਆਣ ਦੇ ਬਲ ਰੂਪੀ ਪਾਂੀ ਨਾਲ ਧੋਵਾਣਗਾ। (ਅ) ਬਲ ਰੂਪੀ ਪਾਂੀ ਬਹਾਦਰੀ ਨਾਲ ਲਾਕੇ ਧੋਵਾਣਗਾ।