Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੨੩
੨੯. ।ਮਾਤਾ ਜੀ ਤੇ ਸਿੰਘਾਂ ਦਾ ਨਿਕਲਨ ਹਿਤ ਕਹਿਂਾ॥
੨੮ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੩੦
ਦੋਹਰਾ: ਸ਼੍ਰੀ ਗੁਜਰੀ ਕੇ ਸੰਗ ਮਿਲਿ, ਛੁਧਤਿ ਸਿੰਘ ਸਮੁਦਾਇ।
ਕਰਿ ਮਸਲਤ ਆਵਤਿ ਭਏ, ਜਹਿ ਬੈਠੇ ਗੁਰਰਾਇ ॥੧॥
ਚੌਪਈ: ਪੂਰਬ ਸਿਜ਼ਖਨਿ ਬਿਨੈ ਬਖਾਨੀ।
ਸਤਿਗੁਰ ਕੀਜੈ ਕ੍ਰਿਪਾ ਮਹਾਨੀ।
ਅਪਨੇ ਜਾਨਿ ਪ੍ਰਾਨ ਦਿਹੁ ਦਾਨਾ।
ਮਤੋ ਜੰਗ ਕੋ ਕਰੀਅਹਿ ਹਾਨਾ ॥੨॥
ਦਾਈਆ ਬਹੁਰ ਖਾਲਸੇ ਕੇਰਾ।
ਲਰਹਿ ਸਮਾਜ ਬਟੋਰਿ ਬਡੇਰਾ।
ਜੰਗਲ ਚਲਹੁ ਮਵਾਸੀ ਮਹਾਂ।
ਪਹੁਚ ਨ ਸਕੈ ਤੁਰਕ ਦਲ ਜਹਾਂ ॥੩॥
ਇਹਾਂ ਦੁਰਗ ਮਹਿ ਨਿਬਰੋ ਸਰਬ।
ਅੰਨ ਨ ਪ੍ਰਾਪਤਿ ਖਰਚੇ ਦਰਬ।
ਅਪਰ ਸਮਜ਼ਗ੍ਰੀ ਕਿਮ ਕਰ ਆਵੈ।
ਬਿਤੋ ਸਮੈਣ ਬਹੁ ਜੰਗ ਮਚਾਵੈਣ ॥੪॥
ਨਿਕਸੇ ਹੁਇ ਬਹੁ ਬਿਧਿ ਕਜ਼ਲਾਨ।
ਹੋਹਿ ਸਰਬ ਕੁਛ, ਬਚਹਿ ਜਿ ਪ੍ਰਾਨ।
ਛੁਧਾ ਕਸ਼ਟ ਤੇ ਜੇ ਮਰਿ ਗਏ।
ਪੁਨ ਕੋ ਲਰਹਿ ਖਾਕ ਹਮ ਭਏ ॥੫॥
ਦੇਖਹੁ ਸਿਜ਼ਖਨਿ ਕੋ ਹਿਤ ਕਰਿ ਕੈ।
ਘਾਲੀ ਘਾਲ ਖੇਦ ਬਹੁ ਭਰਿ ਕੈ।
ਅਬਹਿ ਬਿਦਾਵਾ ਨਾਂਹਿ ਲਿਖਾਵੋ।
ਖਾਰਜ ਸਿਜ਼ਖੀ ਤੇ ਨ ਕਰਾਵੋ ॥੬॥
ਛੁਧਾ ਕਸ਼ਟ ਤੇ ਲਿਖਿ ਕਰਿ ਦੈਣਗੇ।
ਪ੍ਰਾਨ ਬਚਾਵਨਿ ਹੇਤੁ ਚਹੈਣਗੇ।
ਮਰਨ ਲਗੋ ਨਰ ਕਾ ਨਹਿ ਕਰੈ।
ਜੀਵਨ ਹੇਤੁ ਸਰਬ ਪਰਹਰੈ ॥੭॥
ਅਪਨਿ ਪੰਥ ਕੇ ਬਨਹੁ ਸਹਾਇ।
ਲੇਹੁ ਕਸ਼ਟ ਤੇ ਪ੍ਰਾਨ ਬਚਾਇ।
ਸੁਨਿ ਕਰਿ ਦੀਨ ਬੈਨ ਗੁਰ ਬੋਲੇ।
ਧੀਰਜ ਧਰਹੁ, ਨਹੀਣ ਮਨ ਡੋਲੇ ॥੮॥