Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੨੨੩
੩੧. ।ਕਾਲੇ ਖਾਂ ਬਜ਼ਧ॥
੩੦ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੩੨
ਦੋਹਰਾ: ਲਗੀ ਸੈਨ ਸੋਣ ਸੈਨ ਤਬਿ,
ਹਜ਼ਥਾਰਨ ਕਹੁ ਮਾਰਿ।
ਕਾਲੇਖਾਂ ਸਨਮੁਖ ਜਯੋ,
ਨਹਿ ਸਤਿਗੁਰੂ ਨਿਹਾਰ ॥੧॥
ਚੌਪਈ: ਚੰਚਲ ਕਰਤਿ ਤੁਰੰਗ ਨਚਾਯੋ।
ਸ਼੍ਰੀ ਹਰਿਗੋਵਿੰਦ ਸਨਮੁਖ ਆਯੋ।
ਪਹੁਚੋ ਨਿਕਟਿ ਧਨੁਖ ਸੰਭਾਰਤਿ।
ਖਰ ਖਪਰਾ ਗੁਨ ਮਹਿ ਸੰਚਾਰਿਤ੧ ॥੨॥
ਗੁਰਨਿ ਬੰਗਾਰਤਿ ਬਾਕ ਅੁਚਾਰੇ।
ਪ੍ਰਿਥਮ ਤੁਮਹੁ ਬਹੁ ਖਾਨ ਸੰਘਾਰੇ।
ਜੇ ਤੀਰਨ ਕੋ ਅਧਿਕ ਚਲਾਵਤਿ।
ਸਭਿ ਮਹਿ ਬਡ ਬਲਵਾਨ ਕਹਾਵਤਿ ॥੩॥
ਅਬਿ ਮੈਣ ਚਲਿ ਆਯੋ ਤੁਮ ਓਰਾ।
ਕਾਲੇਖਾਨ ਨਾਮ ਲਖਿ ਮੋਰਾ।
ਤੁਮ ਕੋ ਪਕਰਨਿ ਸ਼ਾਹੁ ਪਠਾਯੋ।
ਬਹੁ ਲਸ਼ਕਰ ਲੇ ਚਢਿ ਮੈਣ ਆਯੋ ॥੪॥
ਕੈ ਸਭਿ ਕੋ ਪਲਟਾ ਰਣ ਲੈ ਹੌਣ।
ਨਾਂਹਿ ਤ ਪ੍ਰਾਨ ਆਪਨੇ ਦੈ ਹੌਣ।
ਸਾਵਧਾਨ ਹੁਇ ਸਹੁ ਮਮ ਬਾਨਾ।
ਹਤੋਣ ਮਹਾਂ ਤੀਖਨ ਹਿਤ ਹਾਨਾ ॥੫॥
ਸ਼੍ਰੀ ਹਰਿਗੋਵਿੰਦ ਸੁਨਿ ਮੁਸਕਾਏ।
ਜਿਸ ਮਗ ਪੂਰਬ ਤੁਰਕ ਪਠਾਏ।
ਸੋ ਅਬਿ ਬੰਦ ਨਹੀਣ ਕੁਛ ਭਯੋ।
ਸਭਿਨਿ ਆਇ ਭਟ ਰਣ ਕਰਿ ਲਯੋ ॥੬॥
ਨਾਸਹਿ ਸ਼ਾਹੁ ਬਾਹਿਨੀ ਸਾਰੀ।
ਹਮ ਠਾਂਢੇ ਅਬਿ ਤੋਹਿ ਅਗਾਰੀ।
ਜਸੁ ਬਿਜ਼ਦਾ ਤੀਰਨਿ ਕੀ ਪਾਈ।
ਸੋ ਅਬਿ ਕਰਹੁ ਦੇਹੁ ਦਿਖਰਾਈ ॥੭॥
ਪੂਰਬ ਸਹੈਣ ਵਾਰ ਸਰ ਤੋਰਾ।
੧ਚਿਜ਼ਲੇ ਵਿਚ ਜੋੜਦਾ ਹੈ।