Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੨੯
ਜਿਸ ਤੇ ਘਨ ਹੁਾਿ, ਮੋਚਹਿਣ ਪਾਨੀ੧ ॥੨੬॥
ਸੁਨਤਿ ਤਪੇ ਨੇ ਬਾਤ ਬਿਚਾਰੀ।
ਹੁਤੋ ਗੁਰੂ ਸੋਣ ਮਤਸਰਿ ਭਾਰੀ੨।
ਆਇਣ ਵਹਿਰ ਤੇ ਸਿਜ਼ਖ ਘਨੇਰੇ।
ਰਹਤਿ ਨਿਕਟ ਪੁਨ ਗਮਨੈਣ ਡੇਰੇ੩ ॥੨੭॥
ਤਿਨ ਕੋ ਦੇਖਿ ਦੁਖਤਿ ਮਨ ਮਾਂਹੀ।
ਗੁਰਤਾ ਗੁਰਨ ਸਹਿ ਸਕਹਿ ਨਾਂਹੀ੪+।
ਮਹਾਂ ਤਪਹਿ੫ ਚਿਤ ਚਿੰਤਾ ਧਰਿਤਾ।
ਨਿਸ ਦਿਨ ਮਹਾਂ ਅਸੂਯਾ੬ ਕਰਿਤਾ ॥੨੮॥
-ਖਹਿਰੇ ਸੇਵਕ ਹੈਣ ਮਿਤ ਮੇਰੇ।
ਨਹਿਣ ਭਰਮਾਇ ਜਾਇਣ ਤਿਸ ਡੇਰੇ੭-।
ਯਾਂ ਤੇ ਡਰਤਿ ਰਹਤਿ ਅੁਰ ਮਾਂਹਿ।
ਨਿਸਿ ਬਾਸੁਰ ਬਹੁ ਨਿਦ ਕਰਾਹਿ ॥੨੯॥
ਗੁਰੁ ਕੀਰਤਿ ਰਾਣਕਾ ਸੁ੮ ਪ੍ਰਕਾਸ਼ੀ।
ਸੋ੯ ਤਸਕਰ ਦੁਰਮਤੀ ਦੁਰਾਸੀ੧੦।
ਚਹਤਿ ਛਾਦਿਬੇ ਮੂਰਖ ਮਾਨੀ।
ਲਖਿ ਅੁਪਾਇ ਕੋ ਬੋਲੋ ਬਾਨੀ ॥੩੦॥
ਭੋ ਖਹਿਰੋ!੧੧ ਤੁਮ ਜਾਨਹੁ ਕਾਰਨ।
ਜਿਸ ਤੇ ਬਰਖਾ ਹੋਤਿ ਨ ਬਾਰਨ੧੨*।
ਖਜ਼ਤ੍ਰੀ ਗ੍ਰਾਮ ਤੁਮਾਰੇ ਅਹੈ।
ਸੋ ਅਪਰਾਧ ਕਰਤਿ ਹੀ ਰਹੈ ॥੩੧॥
੧ਛਜ਼ਡੇ ਪਾਂੀ ਲ਼ ਭਾਵ ਮੀਣਹ ਪਵੇ।
੨ਗੁਰੂ ਜੀ ਨਾਲ ਈਰਖਾ ਭਾਰੀ (ਰਖਦਾ) ਸੀ।
੩ਘਰਾਣ ਲ਼।
੪ਗੁਰੂ ਜੀ ਦੀ ਗੁਰਿਆਈ ਸਹਿ ਨਹੀਣ ਸਕਦਾ।
+ਗੁਰਤਾ ਗੁਰ ਸਹਿ ਸਕਹਿ ਸੁਨਾਹੀਣ।
੫ਸੜਦਾ।
੬ਈਰਖਾ।
੭ਮਤਾਂ ਭਰਮ ਕੇ ਅੁਸ ਦੇ ਡੇਰੇ ਚਲੇ ਜਾਣ।
੮ਪੂਰਨਮਾਸ਼ੀ ਦੇ ਚੰਦਰਮਾਂ ਦੀ ਚਾਨਂੀ ਵਤ।
੯ਸੋ ਭਾਵ ਤਪਾ।
੧੦ਚੋਰ, ਖੋਟੀ ਨੀਯਤ ਵਾਲਾ ।ਸੰ: ਦੁਰਾਸ਼ਯ॥ (ਅ) ਝੂਠੀ ਆਸ ਵਾਲਾ। ।ਸੰਸ: ਦੁਰਾਸ਼ਾ॥।
੧੧ਓ! ਖਹਿਰਓ!
੧੨ਬਜ਼ਦਲਾਂ ਤੋਣ। (ਅ) ਵਜ਼ਸਦੀ।
*ਪਾ:-ਜਿਸਤੇ ਅਭਿ ਭੀ ਬਰਖਾ ਬਾਰ ਨਾ।