Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੨੭
੩੨. ।ਸ਼੍ਰੀ ਰਾਮਰਾਇ ਜੀ ਦੀ ਦੈਸ਼ਤਾ॥
੩੧ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੩੩
ਦੋਹਰਾ: ਸ਼੍ਰੀ ਗੁਰ ਜੇਸ਼ਠ ਪੁਜ਼ਤ੍ਰ ਨੇ,
ਕਰਿ ਮਤਸਰ ਮਨ ਮਾਂਹਿ।
ਨਿਜ ਸਮ ਕਰਿਬੇ ਅਨੁਜ ਕਹੁ,
ਕਹੀ ਸ਼ਾਹੁ ਕੇ ਪਾਹਿ ॥੧॥
ਚੌਪਈ: ਸੁਨਿ ਨੌਰੰਗ ਨੇ ਰਿਦੇ ਬਿਚਾਰਾ।
-ਇਨ ਮਤਸਰ ਕਰਿ ਬਾਕ ਅੁਚਾਰਾ।
ਆਰਬਲਾ ਹੈ ਅਲਪ ਤਿਨਹੁ ਕੀ।
ਰਹਨਿ ਮਾਤ ਢਿਗ ਬੈਸ ਜਿਨਹੁ ਕੀ ॥੨॥
ਕਿਮ ਆਵਹਿ ਹਮ ਕਰਹਿ ਹਕਾਰਨਿ।
ਨਹਿ ਨਿਕਸੋ ਘਰ ਤੇ ਕਿਸ ਕਾਰਨ।
ਭ੍ਰਾਤਪਨੇ ਮਹਿ ਅਧਿਕ ਸ਼ਰੀਕਾ।
ਕਰਹਿ ਦੈਸ਼, ਨਹਿ ਚਾਹਹਿ ਨੀਕਾ ॥੩॥
ਜਿਮ ਹੋਯਹੁ ਹੈ ਸਦਨ ਹਮਾਰੇ।
ਰਾਜ ਕਰੋ ਨਿਜ ਭ੍ਰਾਤਨਿ ਮਾਰੇ।
ਤਿਮ ਸਗਰੇ ਜਗ ਮੈਣ ਬਰਤਾਰਾ।
ਹੋਤਿ ਸ਼ਰੀਕੇ ਮਹਿ ਦੁਖ ਭਾਰਾ ॥੪॥
ਤੈਸੀ ਰੀਤਿ ਇਨਹੁ ਮਹਿ ਭਈ।
ਮਮ ਸਮ ਲਘੁ ਨੇ ਗਾਦੀ ਲਈ।
ਤਿਨ ਪਠਿ ਦੂਤ ਹਕਾਰੋਣ ਜਬੈ।
ਰਿਸ ਕਰਿ ਸ੍ਰਾਪ ਨ ਕੁਛ ਕਹਿ ਤਬੈ ॥੫॥
ਪ੍ਰਥਮ ਹਕਾਰੇ ਇਹ ਚਲਿ ਆਯਹੁ।
ਅਗ਼ਮਤ ਜੁਤਿ ਕਰ ਇਤਹਿ ਪਠਾਯਹੁ।
ਜੋ ਹਮ ਚਹਤਿ ਸਕਲ ਕਰਿਵਾਯਹੁ।
ਸਰਬ ਰੀਤਿ ਨੀਕੇ ਪਤਿਆਯਹੁ ॥੬॥
ਅਬਿ ਜੇ ਕਰਿ ਕਰਿ ਗ਼ੋਰ ਹਕਾਰਹਿ।
ਸ਼ਾਹੁ ਦੈਸ਼ ਕਅੁ ਠਟਹਿ ਬਿਚਾਰਹਿ੧।
ਬਡੋ ਭ੍ਰਾਤ ਜੇ ਪਹੁਚੋ ਪਾਸ।
ਮਮ ਅਧੀਨ ਪੁਨ ਰਹਿ ਕਾ ਆਸ੨- ॥੭॥
੧ਬਾਦਸ਼ਾਹ ਦੈਸ਼ ਕਰਦਾ ਹੈ (ਇਹ) ਵਿਚਾਰਨਗੇ (ਗੁਰੂ ਜੀ)।
੨ਫਿਰ ਮੇਰੇ ਗੋਚਰੀ ਕੀ ਆਸਾ (ਪੂਰੀ ਕਰਨੀ) ਬਾਕੀ ਰਹਿ ਗਈ ਹੈ।