Sri Gur Pratap Suraj Granth

Displaying Page 217 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੩੨

੨੨. ।ਤਪੇ ਦਾ ਪ੍ਰਸੰਗ-ਜਾਰੀ।॥
੨੧ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੨੩
ਦੋਹਰਾ: ਮੂਰਖ ਖਹਿਰੇ ਕ੍ਰਿਖੀਕਰਿ੧, ਮਨ ਮਹਿਣ ਨਿਸ਼ਚੈ ਠਾਨਿ।
ਨਿਦਕ ਅਘੀ ਦੁਰਾਤਮਾ੨, ਦੁਸ਼ਟ ਬਾਕ੩ ਕੋ ਮਾਨਿ ॥੧॥
ਚੌਪਈ: ਅਨਹਿਤ ਕੋ ਬਚ* ਹਿਤ ਕਰਿ ਮਾਨਾ੪।
ਗੁਰੂ ਮਹਾਤਮ ਤੇ ਅਨਜਾਨਾ।
ਮਹਾਂ ਮੰਦ ਮਤਿ ਨੌ ਦਸ ਮਿਲੇ।
ਸ਼੍ਰੀ ਸਤਿਗੁਰ ਕੇ ਘਰ ਕੋ ਚਲੇ ॥੨॥
ਇਮਿ ਤਰਕਨ ਹਿਤ ਗੁਰੁ ਢਿਗ ਗਏ।
ਗਿਰਾ ਕਠੋਰੀ੫ ਭਾਖਤਿ ਭਏ।
ਇਹਾਂ ਬਸਨ ਨਹਿਣ ਨੀਕ ਤੁਮਾਰੋ।
ਜਹਿਣ ਇਜ਼ਛਹੁ ਥਲ ਆਨ ਪਧਾਰੋ ॥੩॥
ਬਰਖਾ ਹਟੀ ਬਿਘਨ ਕ੍ਰਿਖਿ੬ ਭਾਰੀ।
ਅਖਿਲ ਗ੍ਰਾਮ ਕੋ ਸੰਕਟ੭ ਧਾਰੀ।
ਸਭਿਹਿਨਿ ਕੋ ਅਤਿ ਚਿੰਤਾ ਹੇਤ੮।
ਅਹੈ ਤੁਮਾਰੋ ਏਕ ਨਿਕੇਤ ॥੪॥
ਏਕ ਗ੍ਰਾਮ ਹਿਤ ਦੇਸ਼ ਦੁਖਾਵੈ੯+।
ਤਅੁ ਤਿਹ ਤਾਗਨ ਹੀ ਬਨਿ ਆਵੈ।
ਇਕ ਕੁਲ ਹੇਤ ਗ੍ਰਾਮ ਦੁਖ ਪਾਇ।
ਤੌ ਤਿਸ ਕੁਲ ਕੋ ਤਾਗ ਕਰਾਇ ॥੫॥
ਇਕ ਕੇ ਤਾਗੇ ਕੁਲ ਬਚ ਰਹੈ।
ਕਰਹਿ ਤਜਨਿ ਯੌਣ ਬੁਧਿ ਜਨ ਕਹੈਣ।
ਯਾਂ ਤੇ ਤੁਮ ਘਰ ਤਾਗਨ ਕਰੇ੧੦।

੧ਖੇਤੀ ਦੇ ਕਰਨ ਵਾਲੇ।
੨ਮੰਦ ਆਤਮਾ ਵਾਲੇ।
੩ਦੁਸ਼ਟ (ਤਪੇ) ਦੇ ਵਾਕ ਲ਼।
*ਪਾ:-ਬਹੁ।
੪ਵੈਰ ਦੇ ਬਚਨ ਲ਼ ਹਿਤ ਦਾ ਬਚਨ ਮੰਨ ਲਿਓ ਨੇ।
੫ਕੌੜੇ ਬਚਨ।
੬ਖੇਤੀ।
੭ਦੁਜ਼ਖ।
੮ਚਿੰਤਾ ਦਾ ਕਾਰਨ।
੯ਦੁਖ ਪਾਵੇ।
+ਪਾ:-ਦੁਖ ਪਾਵੈ।
੧੦ਛਜ਼ਡਿਆਣ।

Displaying Page 217 of 626 from Volume 1