Sri Gur Pratap Suraj Granth

Displaying Page 217 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੨੩੦

੩੦. ।ਮਾਤਾ ਗੰਗਾ ਜੀ ਡਰੋਲੀ ਪੁਜ਼ਜੇ॥
੨੯ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੩੧
ਦੋਹਰਾ: ਗੁਰ ਇਕੰਤ ਦਾਮੋਦਰੀ, ਨਿਕਟਿ ਸੁ ਬੈਠੀ ਆਇ।
ਤਿਸ ਕੀ ਬਹਨਿ੧ ਪ੍ਰਸੰਗ ਕੋ, ਸਗਰੋ ਦਿਯੋ ਸੁਨਾਇ ॥੧॥
ਚੌਪਈ: ਸਾਈਣਦਾਸ ਸਦਨ ਚਿਨਵਾਯੋ।
ਪਿਖਿ ਸੁੰਦਰ ਪ੍ਰਣ ਰਿਦੇ ਬਸਾਯੋ।
ਤੋਹਿ ਸਹਤ ਚਹਿ ਹਮਹਿ ਬਸਾਯਹੁ।
ਇਸ ਕਾਰਣ ਤੇ ਇਹਾਂ ਨ ਆਯਹੁ ॥੨॥
ਦੰਪਤਿ ਸਿਮਰਤਿ ਚਾਤ੍ਰਿਕ ਜੈਸੇ।
ਨਿਸ ਦਿਨ ਮਹਿ ਬਿਸਰਤਿ ਨਹਿ ਕੈਸੇ।
ਦਿਹੁ ਸਲਾਹਿ ਕਿਮ ਕਰਹਿ ਪਯਾਨਾ।
ਮਿਲਹਿ ਤਿਨਹੁ ਬ੍ਰਿਹੁ ਕਰਿਹੈਣ ਹਾਨਾ ॥੩॥
ਸੁਨਿ ਦਮੋਦਰੀ ਭਗਨਿ ਪ੍ਰਸੰਗਿ।
ਬਿਨੈ ਭਨੀ ਮਨ ਸੰਗ ਅੁਮੰਗ।
ਬਾਣਛਤਿ ਬਾਨੀ ਕਾਨ ਸੁਨਾਈ।
ਸਾਈਣ ਦਾਸ ਭਗਨਿ ਕੋ ਸਾਈਣ੨ ॥੪॥
ਏਵ ਕਾਮਨਾ ਜੇ ਤਿਨ ਕੀਨਿ।
ਦੰਪਤਿ ਸਿਮਰਤਿ ਜੇ ਬਨਿ ਦੀਨ।
ਅਹੈ ਪ੍ਰੇਮ ਬਸਿ ਬਿਰਦ ਤੁਮਾਰੇ।
ਦਾਸਨਿ ਕੇ ਸਦ ਹੀ ਹਿਤਕਾਰੇ ॥੫॥
ਬਹੁਰ ਸਬੰਧ ਅਹੈ ਤਿਨ ਸਾਥਿ।
ਚਲਹੁ ਮਿਲਹੁ ਤੂਰਨ ਹੀ, ਨਾਥ!
ਬਿਛੁਰਨਿ ਤੇ ਬੀਤੋ ਚਿਰਕਾਲ।
ਦੇਖਨਿ ਕੋ ਚਿਤ ਚਹਤਿ ਬਿਸਾਲ ॥੬॥
ਸ਼੍ਰੀ ਗੁਰ ਕਹੋ ਕਰਹੁ ਅਬਿ ਤਾਰੀ।
ਗਮਹੁ ਡਰੋਲੀ ਬਿਲਮ ਬਿਸਾਰੀ।
ਨਿਸ ਦਿਨ ਕਸਕਤਿ੩ ਹੈ ਮਨ ਮੇਰੋ।
ਜਾਨਿ ਜਾਨਿ* ਤਿਨ ਪ੍ਰੇਮ ਘਨੇਰੋ ॥੭॥
ਰਹੋ ਨ ਜਾਹਿ ਮੋਹਿ ਤੇ ਕੈਸੇ।

੧ਭੈਂ ਦਾ।
੨ਭੈਂ ਦਾ ਪਤੀ।
੩ਪੀੜ ਕਰਦਾ ਹੈ।
*ਪਾ:-ਜਾਨ ਜਾਨ।

Displaying Page 217 of 494 from Volume 5