Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੩੮
੨੩. ।ਤਪੇ ਦੀ ਮੌਤ।॥
੨੨ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੨੪
ਦੋਹਰਾ: ਤੇਜੋ ਕੇ ਨਦਨ੧ ਜੁਅੂ* ਸੇਵ ਕਰਤਿ ਦਿਨ ਰੈਨਿ।
ਗਮਨੇ ਹੁਤੇ ਨਿਕੇਤ ਕੋ, ਪ੍ਰੇਮ ਭਰੇ ਜੁਗ ਨੈਨ ॥੧॥
ਚੌਪਈ: ਨਿਕਸੇ ਗੁਰੂ ਪਿਛਾਰੀ ਆਯੋ।
ਡੇਰੇ ਗ੍ਰਾਮ ਬਿਖੈ ਦਰਸਾਯੋ।
ਤਹਿਣ ਸੰਗੀ ਨਿਜ ਕੋਇ ਨ ਦੇਖਾ।
ਸਹਤ ਗੁਰੂ ਨਹਿਣ ਸਿਜ਼ਖ ਅਸ਼ੇਾ੨ ॥੨॥
ਬੂਝਨ ਕੀਨਿ ਗੁਰੂ ਕਿਤ ਗਏ?
ਸਿਖ ਜੇ ਸਗਲ ਸੰਗ ਹੀ ਲਏ।
ਕੌਨ ਕਾਜ ਤਿਨ ਕੋ ਅਸ ਭਯੋ।
ਤਤਛਿਨ ਗਮਨ ਵਹਿਰ ਕੋ ਕਯੋ? ॥੩॥
ਸੁਨਿ ਕਿਸਿ ਨਰ ਨੇ ਕਥਾ ਬਖਾਨੀ।
ਪਾਪੀ ਤਪੇ ਦੁਸ਼ਟਤਾ ਠਾਨੀ।
ਕਹੋ ਕਿ -ਬਰਖਾ ਹੋਵੈ ਤਦਾ।
ਸ਼੍ਰੀ ਗੁਰ ਅੰਗਦ ਨਿਕਸਹਿਣ ਜਦਾ- ॥੪॥
ਸੁਨਿ ਰਾਹਕ ਮੂਰਖਮਤਿ ਆਏ।
-ਨਿਕਸਹੁ ਗ੍ਰਾਮ- ਕਠੋਰ ਅਲਾਏ।
ਛਿਮਾ ਧਾਰਿ ਗੁਰੂ ਵਹਿਰ ਪਧਾਰੇ।
ਨਹਿਣ ਘਨ ਬਰਖੇ ਕਿਨਹੁੰ ਨਿਹਾਰੇ੩ ॥੫॥
ਕਰੀ ਅਵਜ਼ਗਾ ਸਤਿਗੁਰ ਕੇਰੀ।
ਤਪਹਿ ਤਪਾ ਮਤਸਰ ਤੇ ਹੇਰੀ੪।
ਭਯੋ ਅਬਹਿ ਅਪਰਾਧੀ ਏਹੂ।
ਅੁਚਿਤ ਦੰਡ ਕੇ ਸੋ ਲਖਿ ਲੇਹੂ ॥੬॥
ਮਨ ਬਚ ਕ੍ਰਮ੫ ਤੇ ਕਬਿ ਅਪਕਾਰਾ।
ਨਹਿਣ ਕੀਨਸਿ੬, ਤਜ਼ਦਪ ਦੁਰਚਾਰਾ੭।
੧ਭਾਵ ਸ਼੍ਰੀ ਅਮਰਦਾਸ ਜੀ।
*ਪਾ:-ਹੁਤੇ।
੨ਸਾਰੇ।
੩ਬਜ਼ਦਲ ਵਰ੍ਹਿਆ (ਅਜੇ) ਕਿਸੇ ਨਹੀਣ ਦੇਖਿਆ।
੪ਤਪਾ ਈਰਖਾ ਨਾਲ ਤਪਿਆ (ਸੜਦਾ) ਦੇਖੀਦਾ ਹੈ।
੫ਸਰੀਰ।
੬ਬੁਰਾ ਨਹੀਣ ਕੀਤਾ ਗੁਰੂ ਜੀ ਨੇ ਕਦੇ।
੭ਤਾਂ ਭੀ ਪਾਪੀ (ਤਪਾ)।