Sri Gur Pratap Suraj Granth

Displaying Page 227 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੪੦

੩੧. ।ਭੀਮਚੰਦ ਦਾ ਦੂਤ ਹਾਥੀ ਮੰਗਣ ਆਯਾ॥
੩੦ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੩੨
ਦੋਹਰਾ: ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕਰਤਿ ਅਨੇਕ ਬਿਲਾਸ।
ਕਰੀ ਪ੍ਰਸਾਦੀ ਪਰ ਚਢੈਣ ਮਹਿਦ ਸ਼ਿੰਗਾਰੈਣ ਤਾਸ ॥੧॥
ਚੌਪਈ: ਬਨ ਮਹਿ ਬਿਚਰਹਿ ਪੁਨ ਪੁਰਿ ਆਵਹਿ।
ਅਨਿਕ ਅਖੇਰ ਘਾਤ ਕਰਿ ਲਾਵਹਿ।
ਜਿਨ ਜੀਵਨ ਕੇ ਪੁੰਨ ਪ੍ਰਕਾਸ਼ੇ।
ਸਤਿਗੁਰ ਹਾਥ ਬਨਹਿ ਤਿਨ ਨਾਸ਼ੇ ॥੨॥
ਤੇਜ ਤੁਰੰਗਮ ਪਰ ਆਰੋਹੈਣ।
ਚਲਤਿ ਫੰਦਾਵਤਿ ਮ੍ਰਿਗ ਜਿਮ ਸੋਹੈ।
ਬਹੁ ਸ਼ਸਤ੍ਰਨਿ ਅਜ਼ਭਾਸ ਕਮਾਵਹਿ।
ਨਰ ਢਿਗਵਰਤੀ ਕੋ ਸਿਖਰਾਵਹਿ ॥੩॥
ਤੋਮਰ, ਤੀਰ, ਤੁਪਕ, ਤਰਵਾਰ।
ਤਬਰ, ਤਮਾਂਚੇ, ਤੇ ਚਾਰੁ।
ਬਖਸ਼ਹਿ ਸੁਭਟਨਿ ਕੋ ਹਰਖਾਵਹਿ।
ਆਪ ਚਲਾਇ ਤਿਨਹੁ ਦਿਖਰਾਵਹਿ ॥੪॥
ਅਧਿਕ ਸੂਰਤਾ ਕਰਹਿ ਸਰਾਹਿਨਿ।
ਲਰਕਤਿ ਹੋਇ ਲੋਕ ਭਟ ਬਾਹਨ੧*।
ਬਿਜੈ ਕਰਹਿ ਭੂਤਲ ਸੁਖ ਭੋਗਹਿ।
ਰਨ ਕਰਿ ਮਰਹਿ ਜਾਤਿ ਸੁਰ ਲੋਗਹਿ ॥੫॥
ਤਹਾਂ ਅਨੇਕ ਅਨਦ ਮਿਲੈ ਹੈਣ।
ਸੁਜਸੁ ਬਿਲਦ ਸਭਿਨਿ ਮਹਿ ਪੈ ਹੈ।
ਦੇਸ਼ ਬਿਦੇਸ਼ਨ ਸੰਗਤਿ ਆਵਹਿ।
ਦਰਸਹਿ, ਮਨੋ ਕਾਮਨਾ ਪਾਵਹਿ ॥੬॥
ਸਿਜ਼ਖਨਿ ਕੋ ਸ਼ੁਭ ਮਤਿ ਨਿਤ ਦੇਤਿ।
ਭਗਤਿ ਗਾਨ ਵੈਰਾਗ ਸਮੇਤ।
ਇਸ ਪ੍ਰਕਾਰ ਨਿਤ ਸਮਾ ਬਿਤਾਵੈਣ।


੧ਸੂਰਮੇ ਦੀਆਣ ਬਾਹਾਂ ਨਾਲ ਲੋਕ ਲਟਕਦੇ ਹੁੰਦੇ ਹਨ। ਪਰ ਜਾਪਦਾ ਹੈ ਕਿ ਅਸਲ ਪਾਠ ਹੋਣਾ ਹੈ ਲਰਕਤ
ਦੋਇ ਲੋਕ ਭਟ ਬਾਹਨ = ਸੂਰਮੇ ਦੀਆਣ ਬਾਹਾਂ ਨਾਲ ਦੋਏ ਲੋਕ ਲਟਕਦੇ ਹਨ, ਲਿਖਾਰੀ ਦੀ ਕਲਮ ਅੁਕਾਈ
ਨੇ, ਦੋਇ ਦਾ ਹੋਇ ਕਰ ਦਿਜ਼ਤਾ ਹੈ।
ਕਿਅੁਣਕਿ ਅਗੇ ਕਵਿ ਜੀ ਦੋਹੁੰ ਲੋਕਾਣ ਦਾ ਵੇਰਵਾ ਬੀ ਗਿਂਦੇ ਹਨ। ਅਤੇ ਅਜ਼ਗੇ ਕਈ ਥਾਈਣ ਇਹੋ
ਖਾਲ ਕਵੀ ਜੀ ਦਾ ਆਅੁਣਾ ਬੀ ਹੈ।
*ਪਾ:-ਲਰਤਿਹੁ ਹੋਇ ਲੋਕ ਭਟ ਬਾਹਨ।

Displaying Page 227 of 372 from Volume 13