Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੪੪
ਕਹੋ ਤਪੇ ਕੋ ਨਹਿਣ ਕੋ ਮਾਨਹਿ।
ਨਿਜ ਕਿਦਾਰ ਢਿਗ ਸਭਿ ਸੋ ਆਨਹਿਣ।
ਖੈਣਚਤਿ ਖੈਣਚਤਿ ਭਯੋ ਬਿਹਾਲਾ।
ਬੋਲਨ ਤੇ ਥਕ ਰਹੋ ਨ ਚਾਲਾ ॥੩੯॥
ਜਬਿ ਚਲਿਬੇ ਤੇ ਹਟਿ ਸੋ ਰਹਿਅੂ।
ਮੋਹਨ ਪਿਤਾ੧ ਆਇ ਤਬਿ ਕਹਿਅੂ।
ਮਾਸ ਅਸਥਿ੨ ਜਹਿਣ ਜਹਿਣ ਲੈ ਜੈ ਹੋ।
ਤਹਿਣ ਤਹਿਣ ਬਰਖਾ ਘਨਕੀ ਪੈ ਹੋ ॥੪੦॥
ਸੁਨਿ ਕੇ ਸਭਿਨਿ ਘਸੀਟੋ ਜਦਾ।
ਨਿਕਸੇ ਪ੍ਰਾਨ ਭਯੋ ਹਤਿ ਤਦਾ।
-ਰਹਿਣ ਬਰਖਾ ਬਿਨ ਖੇਤ ਹਮਾਰੇ-।
ਇਮ ਬੋਲਤਿ ਅਰ ਚਿੰਤ ਬਿਚਾਰੇ ॥੪੧॥
-ਏਕ ਮਰੇ ਜੀਵਹਿ ਸਭਿ ਗਾਅੁਣ-।
ਯਾਂ ਤੇ ਤੋਰ ਲਿਏ ਕਰ ਪਾਅੁਣ।
ਆਪੋ ਅਪਨੇ ਖੇਤ ਪਧਾਰੇ।
ਜਹਿਣ ਜਹਿਣਗੇ ਪਸਰੋ ਘਨ ਸਾਰੇ ॥੪੨॥
ਤਪਾ ਮਰੇ ਤੇ ਇਕ ਰਸ ਬਾਰਿ।
ਬਰਖਾ ਕੀਨਸਿ ਮੇਘ ਕਿਦਾਰਿ੩।
-ਮਹਾਂ ਪਖੰਡੀ- ਸਭਿਹਿਨਿ ਜਾਨੋ।
-ਦੈਸ਼ ਠਾਨਿ ਗੁਰ ਕੋ ਨਿਕਸਾਨੋ ॥੪੩॥
ਝੂਠੋ ਹੁਤੋ ਫੁਰੀ ਨਹਿਣ ਬਾਨੀ।
ਗੁਰ ਦਾਸਨਿ੪ ਕਹਿ ਦੀਨਸਿ ਪਾਨੀ।
ਹੋਤਿ ਭੋਰ ਸ਼੍ਰੀ ਅੰਗਦ ਆਨਹੁ।
ਨਿਜ ਅਪਰਾਧ ਛਿਮਾਪਨ ਠਾਨਹੁ੫- ॥੪੪॥
ਇਮਿ ਸ਼੍ਰੀ ਅਮਰਦਾਸ ਤਹਿਣ ਕਰਿ ਕੈ।
ਗਮਨੋ ਗੁਰ ਦਿਸ਼ ਪ੍ਰੀਤਿ ਸੁ ਧਰਿ ਕੈ।
ਪਰਮ ਪ੍ਰਸੰਨ ਰਿਦੈ ਹੁਇ ਗਇਓ।
ਪ੍ਰਾਪਤਿ ਡੇਰੇ ਮਹਿਣ ਚਲਿ ਭਇਓ ॥੪੫॥
੧ਭਾਵ ਸ਼੍ਰੀ ਅਮਰ ਦਾਸ ਜੀ ਨੇ।
੨ਹਜ਼ਡੀ।
੩ਬਜ਼ਦਲ ਨੇ ਖੇਤਾਂ ਵਿਖੇ।
੪ਗੁਰੂ ਜੀ ਦੇ ਦਾਸ ਨੇ।
੫ਮਾਫ ਕਰਵਾਓ।