Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੨੪੨
੨੯. ।ਘੇਰੜ ਮ੍ਰਿਤੂ॥
੨੮ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੩੦
ਦੋਹਰਾ: ਸੁਨਿ ਗੁਰ ਕੇ ਬਚ ਰਿਸ ਭਰੇ, ਓਜ ਪ੍ਰਤਾਪ ਸਮੇਤ।
ਨਹਿ ਸਮੁਝੋ ਨਿਦਕ ਮਹਾਂ, ਪ੍ਰਭੁ ਕੋ ਲਖੋ ਨ ਭੇਤਿ ॥੧॥
ਚੌਪਈ: ਬੋਲੋ ਬਹੁ ਕਠੋਰ ਅਭਿਮਾਨੀ।
ਮੈਣ ਨ ਡਰੋਣ ਸੁਨਿ ਕੈ ਤੁਵ ਬਾਨੀ।
ਕਰੌਣ ਤਿਦਾਰਕ੧ ਤੋ ਸੰਗ ਐਸੇ।
ਸਿਮਰਹਿ੨ ਸਕਲ ਆਰਬਲ ਜੈਸੇ ॥੨॥
ਪਿਤ ਅਰਜਨ ਕੋ ਜਸ ਭਾ ਹਾਲ।
ਕੋਣ ਨਹਿ ਸਿਮਰਤਿ ਮਹਾਂ ਕਰਾਲ।
ਮਰੋ ਕੈਦ ਮਹਿ ਹਠਿ ਨਹਿ ਹਾਰੋ।
ਤਿਸੀ ਰੀਤਿ ਅਬਿ ਪੁਜ਼ਤ੍ਰ ਬਿਚਾਰੋ ॥੩॥
-ਗੁਰੂ ਗੁਰੂ- ਜਗ ਕਰਤੇ ਫਿਰੈਣ।
ਨਰ ਬ੍ਰਿੰਦਨਿ ਕੋ ਬੰਚਨ ਕਰੈਣ।
ਧਨ ਬਹੁ ਆਇ ਜਰੋ ਨਹਿ ਜਾਈ।
ਜਹਿ ਕਹਿ ਚਲਿ ਅੁਤਪਾਤ ਅੁਠਾਈ ॥੪॥
ਦਿਯੋ ਦੇਸ਼ ਤੇ ਵਹਿਰ ਨਿਕਾਰੇ।
ਅਜਹੁ ਨ ਸਮੁਝਿ ਤ੍ਰਾਸ ਨਹਿ ਧਾਰੇ।
ਕਹਾਂ ਭਯੋ ਸ਼੍ਰੀ ਨਾਨਕ ਜੋਈ।
ਸ਼੍ਰੀ ਅੰਗਦ ਸ਼੍ਰੀ ਅਮਰ ਜਿ ਹੋਈ ॥੫॥
ਰਾਮਦਾਸ ਅਰਜਨ ਕਾ ਭਯੋ।
ਜਗ ਤੇ ਬੰਚਨ ਕਰਿ ਧਨ ਲਯੋ।
ਅਗ਼ਮਤਿਵੰਤਿ ਕਹਾਵਤਿ ਕੂਰੇ।
ਕਹਿ ਕਹਿ ਬਨਿ ਬੈਠੇ ਗੁਰ ਪੂਰੇ ॥੬॥
ਚਲੋ ਜਾਹੁ ਜੇ ਭਲੋ ਚਹੰਤਾ।
ਕੋਣ ਹੁਇ ਹੌਰੋ ਬਨੋ ਮਹੰਤਾ੩।
ਇਮ ਕਹਿ ਗਾਰਿ ਨਿਕਾਰਨਿ ਲਾਗਾ।
ਸੁਨਤਿ ਕੋਪ ਗੁਰ ਕੋ ਅੁਰ ਜਾਗਾ ॥੭॥
ਇਕ ਤੌ ਸ਼੍ਰੀ ਨਾਨਕ ਤੇ ਆਦਿ।
੧ਭਾਵ ਮਜ਼ਕ ਬੰਨ੍ਹਾਂਗਾ।
੨ਯਾਦ ਰਖੇਣਗਾ।
੩ਪੂਜ ਬਣਿਆਣ ਹੋਯਾ ਹੈਣ ਕਿਅੁਣ ਹੌਲਾ ਹੋਯਾ (ਚਾਹੁੰਦਾ) ਹੈਣ।