Sri Gur Pratap Suraj Granth

Displaying Page 23 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੮

ਜਿਸ਼ਨ = ਇੰਦ੍ਰ। ।ਸੰਸ: ਜਿਂੁ॥
ਅਰਥ: ਸ਼੍ਰੀ ਹਰਿ ਕ੍ਰਿਸ਼ਨ ਜੀ ਪੂਰਨ ਸਤਿਗੁਰੂ ਹਨ, ਪਾਪਾਂ (ਰੂਪੀ) ਕਾਰੇ ਬਨ ਲ਼ (ਦਾਹ
ਕਰਨ ਲਈ) ਅਗਨੀ (ਸਮਾਨ ਹਨ); ਪਰਮਾਤਮਾ ਦਾ ਰੂਪ ਹਨ, ਜਿਨ੍ਹਾਂ ਦੇ ਦਾਸ ਲ਼
(ਕਦੇ) ਹਾਰ ਨਹੀਣ; ਭਗਤੀ (ਰੂਪੀ) ਖੇਤੀਆਣ ਲ਼ ਬਰਖਾ ਦੇਕੇ ਇੰਦ੍ਰ (ਸਮਾਨ
ਪਾਲਂਹਾਰ ਹਨ)
ਭਾਵ: ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਅਜ਼ਠਵੇਣ ਸਤਿਗੁਰਾਣ ਦਾ ਨਾਮ ਹੈ। ਹਰਿ ਕ੍ਰਿਸ਼ਨ ਦਾ ਅਰਥ
ਹੈ ਸੁਨਹਿਰੀ ਝਾਂਵਲੇ ਵਾਲੇ, ਸਾਂਵਲੇ ਸਲੋਨੇ ਰੰਗ ਵਾਲੇ। ਦੂਸਰਾ ਅਰਥ ਹੈ ਭਗਤਾਂ ਦੇ
ਦਿਲਾਂ ਲ਼ ਖਿਜ਼ਚ ਲੈਂ ਵਾਲੇ ਹਰਿ = (ਪਰਮਾਤਮਾ ਸਰੂਪ)। ਐਸੇ ਸਤਿਗੁਰੂ ਜੀ ਪੂਰਨ
ਸਨ ਚਾਹੇ ਅੁਨ੍ਹਾਂ ਦੀ ਸਰੀਰਕ ਅੁਮਰਾ ਛੋਟੀ ਸੀ, ਪਰ ਗੁਰੂ ਜੋਤ ਪੂਰਨ ਰੂਪਤਾ ਕਰਕੇ
ਅੁਨ੍ਹਾਂ ਵਿਚ ਪਰਜਲਤ ਸੀ। ਰੋਗੀਆਣ ਲ਼ ਰਾਗ਼ੀ ਕਰਦੇ ਸਨ, ਰੋਗ ਪਾਪਾਂ ਦਾ ਫਲ ਹਨ।
ਪਾਪ ਦਗਧ ਹੋਣ ਤਾਂ ਰੋਗ ਦੂਰ ਹੁੰਦੇ ਹਨ। ਇਸ ਕਰਕੇ ਕਵਿ ਜੀ ਅੁਨ੍ਹਾਂ ਲ਼ ਪਾਪਾਂ
ਰੂਪੀ ਕਾਲੇ ਬਨ ਲ਼ ਦਗਧ ਕਰਨੇ ਵਾਲੀ ਅਗਨੀ ਆਖਦੇ ਹਨ। ਦਿਜ਼ਲੀ ਜਾਣਦਿਆਣ
ਇਕ ਵਿਦਾ ਅਭਿਮਾਨੀ ਪੰਡਤ ਦਾ ਮਾਨ ਹਰਨ ਵਾਸਤੇ ਅੁਸਦੇ ਤਰਕ ਕਰਨੇ ਪਰ
ਸਤਿਗੁਰੂ ਜੀ ਨੇ ਇਕ ਅਨਪੜ੍ਹ ਸਿਜ਼ਖ ਦੇ ਸਿਰ ਹਜ਼ਥ ਧਰਕੇ ਪੰਡਤ ਜੀ ਨਾਲ ਚਰਚਾ
ਵਿਚ ਹਰਾਕੇ ਅੁਸਲ਼ ਭਗਤੀ ਮਾਰਗ ਤੇ ਪਾਕੇ ਤਾਰਿਆ ਸੀ, ਅੁਸ ਸਾਖੀ ਵਲ ਇਸ਼ਾਰਾ
ਕਰਕੇ ਕਵਿ ਜੀ ਕਹਿਣਦੇ ਹਨ ਕਿ ਆਪਦੇ ਦਾਸਾਂ ਲ਼ ਕਦੇ ਹਾਰ ਨਹੀਣ। ਅਥਵਾ ਆਪ
(ਕ੍ਰਿਸ਼ਨ = ਸਰੂਪ) ਪ੍ਰਮਾਤਮਾ ਰੂਪ ਹਨ ਤੇ (ਦਾਸ ਜਿਸ ਕ੍ਰਿਸ਼ਨ =) ਦਾਸ ਜਿਨ੍ਹਾਂ ਦੇ
(ਦਾਪਰ ਦੇ ਅਵਤਾਰ) ਸ੍ਰੀ ਕ੍ਰਿਸ਼ਨ (ਤੁਜ਼ਲ ਜੋਗੀ ਤੇ ਗਿਆਨੀ ਹਨ*)। ਅੰਤ ਵਿਚ
ਕਹਿਣਦੇ ਹਨ ਕਿ ਆਪ ਇੰਦ੍ਰ ਸਮਾਨ ਹਨ ਜੋ ਖੇਤੀਆਣ ਲ਼ ਪਾਂੀ ਦੇਕੇ ਪਾਲਦਾ ਹੈ,
ਸ਼੍ਰੀ ਗੁਰੂ ਜੀ ਸਿਖੀ ਰੂਪੀ ਖੇਤੀ ਲ਼ ਮੇਹਰ ਦਾ ਮੀਣਹ ਪਾਕੇ ਪਾਲਦੇ ਹਨ। ਇਸ ਤੁਕ
ਵਿਚ ਇਕ ਸ਼ਲੇਖ ਅਰਥ ਨਾਲ ਹੋਰ ਸੈਨਤ ਬੀ ਜਾਪਦੀ ਹੈ।
ਯੋਗ ਮਾਰਗ ਵਿਚ ਜਦੋਣ ਕਲੇਸ਼ ਕਰਮ ਦੀ ਨਵਿਰਤੀ ਹੋ ਜਾਣਦੀ ਹੈ ਸਤ ਅਸਲ ਹੋ ਦਿਸਦਾ
ਹੈ, ਅੁਸ ਲ਼ ਧਰਮ ਮੇਘਾ ਸਮਾਧੀ ਕਹਿਣਦੇ ਹਨ। ਕਵਿ ਜੀ ਕਹਿਣਦੇ ਹਨ ਕਿ ਜਿਵੇਣ
ਇੰਦ੍ਰ ਖੇਤੀਆਣ ਲ਼ ਮੇਘ ਦਾਤਾ ਹੈ ਤਿਵੇਣ ਗੁਰੂ ਹਰਿ ਕ੍ਰਿਸ਼ਨ ਜੀ ਭਗਤਾਂ ਲ਼ ਧਰਮ
ਮੇਘਾ ਸਮਾਧੀ ਦੇ ਦਾਤੇ ਹਨ। ਭਾਵ ਇਹ ਕਿ ਨਾਮ ਦਾਨ ਦੇਕੇ ਮੁਕਤੀ ਤਕ ਅਪੜਾ
ਦੇਣਦੇ ਹਨ ਤੇ ਓਹ ਫੇਰ ਆਪ ਜਪਣ ਅਵਰਾਣ ਲ਼ ਜਪਾਵਂ ਹਾਰ ਹੋਕੇ, ਕਾਹੂ ਫਲ ਕੀ
ਇਛਾ ਨਹੀਣ ਬਾਛੈ ਦੇ ਵਿਚ ਕੇਵਲ ਵਸਦੇ ਹਨ।
.੧੧. ਇਸ਼ ਗੁਰੂ-ਸ਼੍ਰੀ ਗੁਰੂ ਤੇਗ ਬਹਾਦਰ ਜੀ-ਮੰਗਲ।
ਸੈਯਾ: ਹਾਦਰ ਹੋਤਿ ਜਹਾਂ ਸਿਮਰੇ
ਸੁਖ ਸਾਗਰ ਜਾਣਹਿ ਪਿਖੇ ਸੁਰ ਸਾਦਰ।
ਸਾਦ ਰਚੇ ਇਕ ਆਤਮ ਗਾਨ
ਬੜੀ ਬਿਸ਼ਿਯਾਤਪ ਕੋ ਬਡ ਬਾਦਰ।


*ਇਸ ਅਰਥ ਦੀ ਪੁਸ਼ਟੀ ਭਾਈ ਨਦ ਲਾਲ ਜੀ ਦੇ ਤੌਸੀਫੋ ਸਨਾ ਤੋਣ ਭੀ ਹੁੰਦੀ ਹੈ ਜਿਥੇ ਲਖਾਂ ਸ੍ਰੀ ਕ੍ਰਿਸ਼ਨ ਤੇ
ਸ੍ਰੀ ਰਾਜਾ ਰਾਮ ਜੀ ਲ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਧੂੜ ਚੁੰਮਣ ਵਾਲੇ ਦਜ਼ਸਿਆ ਹੈ ।ਦੇਖੋ ਤੌਸੀਫੋ
ਸਨਾ ਸਲਤਨਤ ਦਹਮ॥।

Displaying Page 23 of 626 from Volume 1