Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੬
੪. ।ਰਮਗ਼ਾਨ ਮਾਰਿਆ। ਔਰੰਗਗ਼ੇਬ ਲ਼ ਖਬਰ॥
੩ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੫
ਦੋਹਰਾ: ਸੈਦਖਾਨ ਲਹਿ ਗਾਨ ਕੋ
ਜਬ ਗਮਨੋਣ ਰਣ ਥਾਨ੧।
ਸਨਮੁਖ ਸ਼੍ਰੀ ਸਤਿਗੁਰੂ ਕੇ
ਭਯੋ ਖਾਨ ਰਮਗ਼ਾਨ ॥੧॥
ਚੌਪਈ: ਫੇਰਿ ਤੁਰੰਗਮ ਤੀਰ ਚਲਾਵਹਿ।
ਕਰਤਿ ਸ਼ੀਘ੍ਰਤਾ ਆਪ ਬਚਾਵਹਿ।
ਇਤ ਅੁਤ ਗੁਰ ਕੇ ਸ਼ੂਕਤਿ ਜਾਤੇ।
ਨਿਫਲ ਭਯੋ ਕੋ ਲਗੋ ਨ ਗਾਤੇ ॥੨॥
ਸ਼੍ਰੀ ਕਲਗੀਧਰ ਪਿਖਿ ਚਤੁਰਾਈ।
ਇਤ ਅੁਤ ਬਿਚਰਤਿ ਹਯ ਚਪਲਾਈ।
ਇਕ ਨਿਖੰਗ ਤੇ ਤੀਰ ਨਿਕਾਰੋ।
ਜੇਹ ਬਿਖੈ੨ ਧਰਿ ਖਰ ਸੰਚਾਰੋ ॥੩॥
ਤਾਨ ਕਾਨ ਲੌ ਬਾਨ ਪ੍ਰਹਾਰਾ।
ਤਤਛਿਨ ਤਰੈ ਤੁਰੰਗ ਤੇ ਡਾਰਾ।
ਤਿਸ ਕੋ ਦੇਖਤਿ ਤੁਰਕ ਤਰਾਸੇ੩।
ਇਕ ਸਰ ਤੇ ਰਮਗ਼ਾਨ ਬਿਨਾਸ਼ੇ ॥੪॥
ਸਿੰਘਨਿ ਕੀ ਦਿਸ਼ਿ ਹੇਲਾ ਡਾਰੋ।
ਭਜੋ ਖਾਲਸਾ ਧੀਰਜ ਹਾਰਯੋ।
ਲਾਖਹੁ ਤੁਰਕ ਕਹਾਂ ਲਗ ਲਰੈਣ।
ਗੁਰੂ ਆਸਰੇ ਬਿਨ ਕੋਣ ਥਿਰੈਣ ॥੫॥
ਭਾਜਤ ਆਨਦ ਪੁਰਿ ਲਗ ਆਏ।
ਲੂਟਨਿ ਲਗੋ ਵਸਤੁ ਸਮੁਦਾਏ।
ਸ਼੍ਰੀ ਗੁਜਰੀ ਮਾਤਾ ਧਨ ਜਹਾਂ।
ਲੂਟ ਲੀਨ ਕੁਛ ਪਹੁਚੇ ਤਹਾਂ ॥੬॥
ਮੁਲ ਪਠਾਨ ਲੂਟ ਤੌ ਕਰੈਣ।
ਤਅੂ ਗੁਰੂ ਤੇ ਅੁਰ ਬਹੁ ਡਰੈਣ।
ਲੇ ਲੇ ਵਸਤੁ ਖੁਸ਼ੀ ਹੁਇ ਗ਼ਾਹਰ।
੧ਰਣ ਥਾਨ। (ਵਿਚੋਣ) ਚਲਾ ਗਿਆ।
੨ਚਿਜ਼ਲੇ ਵਿਚੋਣ।
੩ਡਰ ਗਏ।