Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੪੫
ਗੁਰ ਕੋ ਜਾਇ ਬੰਦਨਾ ਕੀਨਸਿ।
ਪਿਸ਼ਟਿ ਫੇਰਿ ਬੈਠੇ ਚਿਤ ਚੀਨਸਿ।
-ਅਗ਼ਮਤ ਕਰੀ ਦਿਖਾਵਨਿ- ਜਾਨੀ।
ਨਹਿਣ ਨੀਕੀ ਸ੍ਰੀ ਅੰਗਦ ਮਾਨੀ ॥੪੬॥
ਸਿਜ਼ਛਾ ਅਜਰ ਜਰਨ ਕੀ ਦੇਨਿ।
ਸਿਖ ਅੁਰ ਸਮਤਾ ਨਿਜ ਕਰਿ ਲੇਨਿ੧।
ਪ੍ਰਿਸ਼ਟਿ ਦਏ੨ ਬੈਠੇ ਗੁਰ ਸਾਮੀ।
ਸਰਬ ਬਾਰਤਾ ਅੰਤਰਜਾਮੀ ॥੪੭॥
ਪਿਖਿ ਸ੍ਰੀ ਅਮਰ ਦੁਤਿਯ ਦਿਸ਼ ਗਇਅੂ।
ਨਮ੍ਰਿ ਬੰਦਿ ਕਰ ਇਸਥਿਤ ਭਇਅੂ।
ਲਜਾ ਕਰੈ ਸੁਨੇਤ੍ਰ ਨਿਵਾਏ।
ਚਿਤ ਮਹਿਣ ਦੁਚਿਤਾਈ੩ ਅੁਪਜਾਏ ॥੪੮॥
ਤ੍ਰਿਤੀ ਦਿਸ਼ਾ ਪੁਨ ਆਨਨ ਫੇਰੋ।
ਅਪਨਿ ਦਾਸ ਕੋ ਨਾਂਹਨਿ ਹੇਰੋ।
-ਸ਼ਕਤਿ ਜਨਾਵਨ ਕਿਯ ਅਪਰਾਧੂ।
ਨਹੀਣ ਕਰਮ ਕੀਨਸਿ ਇਹੁ ਸਾਧੂ- ॥੪੯॥
ਭਏ ਦੀਨ ਮਨ ਮੋਹਿਨ ਤਾਤ੪।
ਪੁਨ ਸਨਮੁਖ ਹੋਯੋ ਪਛੁਤਾਤ।
ਕਹਿਨ ਬਾਕ ਕੋ ਅੁਦਿਤਿ੫ ਭਯੋ ਜਬਿ।
ਚਤੁਰਥ ਦਿਸ਼੬ ਮੁਖ ਫੇਰ ਲਿਯੋ ਤਬਿ ॥੫੦॥
ਹੋਇ ਅੁਤਾਇਲ ਮੁਖ ਦਿਸ਼ ਫੇਰ੭।
ਨਿਜ ਅਪਰਾਧ ਸੁ ਬੂਝੋ ਹੇਰਿ।
ਭੋ ਪ੍ਰਭੁ ਗੁਰ! ਅਬਿ ਛਿਮਾਂ ਕਰੀਜੈ।
ਸ਼ੁਭਿ ਅੁਪਦੇਸ਼ ਮੋਹਿ ਕਅੁ ਦੀਜੈ ॥੫੧॥
ਭੂਲੇ ਕੋ ਤੁਮ ਬਖਸ਼ਨ ਹਾਰਿ।
੧ਸਿਜ਼ਖ ਦੇ ਦਿਲ ਵਿਚ ਆਪਣੀ ਸਮਤਾ ਦੇਣ ਲਈ ਭਾਵ ਆਪਣੇ ਵਰਗਾ ਕਰਨ ਲਈ। (ਅ) ਆਪਣੇ ਸਿਜ਼ਖ ਦੇ
ਦਿਲ ਵਿਚ ਸਮਤਾ ਭਾਵ (ਦ੍ਰਿੜ੍ਹ) ਕਰਾਅੁਣ ਲਈ।
੨ਪਿਜ਼ਠ ਮੋੜਕੇ।
੩ਚਿੰਤਾ!
੪ਸ੍ਰੀ ਅਮਰ ਦਾਸ ਜੀ।
੫ਤਿਆਰ।
੬ਚੌਥੀ ਤਰਫ।
੭ਕਾਹਲੀ ਨਾਲ ਮੁਖੜੇ ਵਾਲੇ ਪਾਸੇ ਲ਼ ਫਿਰੇ।