Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੪੩
੩੨. ।ਪਿਛੋਣ ਪਹਾੜੀਆਣ ਤੇ ਸੂਬਿਆਣ ਨੇ ਆ ਪੈਂਾ। ਅੁਦੈ ਸਿੰਘ ਬਜ਼ਧ। ਜੀਵਨ ਸਿੰਘ॥
੩੧ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੩੩
ਦੋਹਰਾ: ਕੀਰਤਪੁਰ ਕੋ ਅੁਲਘਿ ਕੈ, ਪੁਨ ਆਏ ਨਿਰਮੋਹ।
ਮੁਲ ਪਠਾਨਨ ਆਇ ਕੈ, ਲਰੇ, ਲਖੋ ਤਬਿ ਧ੍ਰੋਹ੧ ॥੧॥
ਰਾਇ ਗੁਲਾਬ ਰੁ ਸ਼ਾਮ ਸਿੰਘ, ਪਿਖਿ ਲਿਖ ਪਜ਼ਤ੍ਰਾ ਦੀਨ੨।
ਜਾਹੁ ਰਾਜ ਸਿਰਮੌਰ ਕੇ, ਮਿਲਹੁ ਭੂਪ ਤਬਿ ਚੀਨ ॥੨॥
-੩ਤੁਰਕਨਿ ਸੰਗ ਬਿਰੋਧ ਹਮ, ਏਹ ਭੇਜੇ ਤੁਮ ਪਾਸ।
ਦੇਹੁ ਗ੍ਰਾਮ ਸੇਵਹੁ ਇਨਹੁ, ਬਾਸਹਿ ਕਰਹਿ ਅਵਾਸ- ॥੩॥
ਲਈ ਲਿਖਤ ਨ੍ਰਿਪ ਢਿਗ ਗਏ, ਗੁਰ ਕੋ ਲਿਖੋ ਪਛਾਨਿ।
ਗ੍ਰਾਮ ਦਯੋ ਗਿਰਵੀ੪ ਤਬੈ, ਬਸੇ ਤਿਸੀ ਇਸਥਾਨ ॥੪॥
ਨਰਾਜ ਛੰਦ: ਗੁਰੂ ਗੋਬਿੰਦ ਸਿੰਘ ਜੀ, ਖਰੇ ਕਛੂਕ ਹੋਇ ਕੈ।
-ਲਰੇ੫ ਪਿਛਾਰਿ ਆਨਿ ਕੈ- ਸੁਨਤਿ ਨਾਦ ਜੋਇ ਕੈ।
ਮਨਿਦ ਟੀਡ ਬ੍ਰਿੰਦ ਕੇ੬, ਬਿਲਦ ਸ਼ੋਰ ਘਾਲਿਓ।
ਤੁਫੰਗ ਛੋਰਿ ਛੋਰਿ ਕੈ, ਅਗਾਅੂ ਪਾਅੁਣ ਡਾਲਿਓ ॥੫॥
ਸੁਨਤਿ ਨਾਦ ਜਾਨਿ ਕੈ, ਧੁਖੇ ਪਲੀਤ ਹੇਰਿ ਕੈ।
ਕਰੰਤਿ ਸੂਧ ਤਾਂਹਿ ਓਰ, ਗੋਰਿ ਛੋਰਿ ਟੇਰਿ ਕੈ।
ਅਜੀਤ ਸਿੰਘ ਪਾਇ ਰੋਪਿ, ਠਾਂਢ ਗਾਢ ਹੋਇਓ।
ਰੁਕੇ ਸੁਲਛ ਸੂਰਮੇ, ਮਨੋ ਕਪਾਟ ਜੋਇਓ੭ ॥੬॥
ਕਿਧੌਣ ਪ੍ਰਵਾਹ ਨੀਰ ਕੋ, ਪਹਾਰ ਹੋਇ ਰੋਕਿਓ।
ਬਿਸਾਲ ਜੰਗ ਮੰਡਿ ਕੈ, ਖਰੇ ਕਰੇ ਬਿਲੋਕਿਓ੮।
ਸਮੂਹ ਹੂਹ ਦੇਤਿ ਹੈਣ, ਨ ਖੇਤ ਸਿੰਘ ਛੋਰਿਓ।
ਸੜਾਸੜੀ ਤਤਾਰਚੇ੯, ਪ੍ਰਹਾਰ ਬ੍ਰਿੰਦ ਮੋਰਿਓ ॥੭॥
ਸਮਾਨ ਸਰਪ ਫੂੰਕਤੇ, ਸਰੀਰ ਫੋਰਿ ਪਾਰ ਹੈਣ।
੧ਤਦ (ਤੁਰਕਾਣ ਦਾ ਛਲ ਜਾਣਿਆਣ।
੨ਲ਼ ਵੇਖਕੇ (ਗੁਰੂ ਜੀ ਨੇ) ਚਿਜ਼ਠੀ ਲਿਖ ਦਿਜ਼ਤੀ (ਤੇ ਕਿਹਾ......)।
੩ਚਿਜ਼ਠੀ ਦਾ ਭਾਵ ਇਹ ਸੀ।
੪ਪਿੰਡ ਦਾ ਨਾਮੁ ਹੈ; ਯਥਾ-ਦੇਖ ਭੂਪ ਪਢ ਕਰ ਅਭਿਲਾਖੇ। ਗਿਰਵੀ ਨਾਮ ਗ੍ਰਾਮ ਦੇ ਰਾਖੇ। ।ਅੁਤ੍ਰ ਐਨ
ਅੰਸੂ ੩੫ ਅੰਕ ੭॥।
੫ਤੁਰਕ ਲੜੇ ਹਨ ਪਿਛੋਣ ਦੀ ਆਕੇ।
੬ਟਿਜ਼ਡੀ ਦੇ ਦਲ ਵਾਣੂੰ।
੭ਭਾਵ ਅਜੀਤ ਸਿੰਘ ਪੈਰ ਜਮਾਕੇ ਪਜ਼ਕੀ ਤਰ੍ਹਾਂ ਖੜਾ ਹੋਗਿਆ ਤੇ ਲਖਾਂ ਵੈਰੀ ਰੁਕ ਗਏ ਮਾਨੋ (ਅੁਨ੍ਹਾਂ ਦੇ ਅਜ਼ਗੇ)
ਤਖਤੇ ਜੜੇ ਹੋਏ ਹਨ।
੮ਵੈਰੀ ਖੜੇ ਕਰ ਲਏ ਤੇ ਅੁਨ੍ਹਾਂ ਨੇ ਡਿਜ਼ਠਾ ਕਿ.....।
੯ਤੀਰ।