Sri Gur Pratap Suraj Granth

Displaying Page 238 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੨੫੧

੩੦. ।ਰਤਨ ਚੰਦ ਤੇ ਕਰਮ ਚੰਦ ਨੇ ਸੂਬਾ ਚੜਾ ਲਿਆਣਦਾ॥
੨੯ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੩੧
ਦੋਹਰਾ: ਰਹੋ ਨਿਸਾ ਮਹਿ ਮਿਲਿ ਦੁਖੀ, ਗੁਰ ਨਿਦਕ ਕੁੜਿਆਰ।
ਕਰਮ ਚੰਦ ਸੋਣ ਤਬਿ ਕਹੋ, ਰਤਨ ਚੰਦ ਦੁਖਧਾਰਿ ॥੧॥
ਚੌਪਈ: ਸੁਨਹੁ ਪ੍ਰਸੰਗ ਪਿਤਾ ਜਿਮ ਮਾਰਾ।
ਹਮ ਬੈਠੇ ਸਭਿ ਸਦਨ ਮਝਾਰਾ।
ਆਇ ਅਚਾਨਕ ਗੁਰੁ ਤਿਸ ਗ੍ਰਾਮੂ।
ਅੁਤਰੋ ਠਾਨਿ ਜਾਨਿ ਅਭਿਰਾਮੂ ॥੨॥
ਦਿਵਸ ਆਗਲੇ ਕੋਟ ਅੁਸਾਰਾ।
-ਨਗਰ ਬਸਾਵੌਣ ਮੈਣ ਨਿਰਧਾਰਾ-।
ਸੁਨਿ ਮਮ ਪਿਤਾ ਗਯੋ ਤਿਹ ਕਹੋ।
-ਮਾਲਿਕ ਭੂਮਿ ਕੌਨ ਤੈਣ ਲਹੋ? ॥੩॥
ਬੂਝੋ ਹੈ ਕਿ ਨਹੀਣ, ਕਿਤ ਕੋਅੂ?
ਹਾਕਮ ਪ੍ਰਜਾ ਨ ਰਾਜੀ ਦੋਅੂ।
ਸ਼ਾਹ ਜਹਾਂ ਸਭਿ ਮੁਲਖਨਿ ਮਾਲਿਕ।
ਲੇਨਿ ਦੇਨਿ ਸਭਿ ਤਿਸ ਕੇ ਤਾਲਿਕ- ॥੪॥
ਏਕ ਨਹੀਣ ਮਮ ਪਿਤ ਕੀ ਮਾਨੀ।
ਸ਼ਾਹੁ ਨਾਮ ਤੇ ਗਾਰਿ ਬਖਾਨੀ।
ਪਕਰਿ ਮਾਰਿ ਸਰਿਤਾ ਮੈਣ ਗੇਰਾ।
ਤ੍ਰਾਸ ਨਹੀਣ ਮਾਨਤਿ ਕਿਸ ਕੇਰਾ ॥੫॥
ਅਬਿ ਤਹਿ ਪਰੋ ਕੋਟ ਚਿਨਵਾਵੈ।
ਅਪਨਿ ਨਾਮ ਪਰ ਨਗਰ ਬਸਾਵੈ।
ਅਬਿ ਸੁਨਿ ਮਾਰਨਿ ਕੇਰ ਅੁਪਾਅੂ।
ਜੈਸੇ ਮੈਣ ਆਯੋ ਤਕ ਦਾਅੂ ॥੬॥
ਇਕ ਤੌ ਤੇਰੋ ਹੋਹਿ ਸਹਾਰਾ।
ਇਹਾਂ ਜੁ ਸੂਬਾ ਸੈਨ ਅੁਦਾਰਾ੧।
ਇਸ ਕੇ ਸਾਥ ਮੋਹਿ ਮਿਜ਼ਤ੍ਰਾਈ।
ਅਬਿਲੌ ਕਾਜ ਨ ਕੁਛ ਬਨਿ ਆਈ ॥੭॥
ਚਲਹਿ ਪ੍ਰਾਤਿ ਕੋ ਇਸ ਕੇ ਪਾਸ।
ਸਗਰੀ ਬਾਤ ਸੁਨਾਵਹਿ ਤਾਸਿ।
ਸੈਨਾਂ ਸਹਤ ਚਲਹਿ ਜੇ ਆਪ।


੧ਬਹੁਤੀ ਸੈਨਾਂ ਵਾਲਾ।

Displaying Page 238 of 459 from Volume 6