Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੨੫੧
੩੫. ।ਦੇਅੁ ਨਗਰ, ਸੁੰਦਰ ਸ਼ਾਹ ਪਾਸ ਬਿਧੀਚੰਦ॥
੩੪ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੩੬
ਦੋਹਰਾ: ਅਗ਼ਮਤ ਦੇ ਸ਼੍ਰੀ ਸਤਿਗੁਰੂ, ਬਿਧੀਆ ਦਿਯੋ ਪਠਾਇ।
ਸਜ਼ਤਿਨਾਮ ਸ਼੍ਰੀ ਮੰਤ੍ਰ ਜਪਿ, ਪਹੁਚੋ ਮਗ ਸਹਿਸਾਇ ॥੧॥
ਚੌਪਈ: ਪੂਰਬ ਦਜ਼ਖਂ ਸੰਧਿ ਜਿ ਅਹੈ੧।
ਅਗਨ ਕੋਨ ਮਹਿਸੇ ਨਰ ਰਹੈਣ।
ਤਿਤ ਕੋ ਅਗ਼ਮਤ ਕੋ ਕਰਿ ਗ਼ੋਰ।
ਜਾਇ ਪਹੂੰਚਤਿ ਭਾ ਇਕ ਠੌਰ ॥੩॥
ਦੇਅੁ ਨਗਰ੨ ਇਕ ਤਹਾਂ ਬਸੰਤਾ।
ਸੁੰਦਰ ਸ਼ਾਹ ਫਕੀਰ ਰਹੰਤਾ।
ਤਹਾਂ ਸ਼ੁਸ਼ਕ ਤਰ ਹੇਰਨਿ ਕਰੋ।
ਬੈਠਿ ਬਿਧੀਚੰਦ ਆਨਦ ਧਰੋ ॥੩॥
ਹਰੋ ਹੋਤਿ ਭਾ ਸੋ ਤਤਕਾਲਾ।
ਪੁਰਿ ਜਨ ਪੇਖਿ ਅਚੰਭ ਬਿਸਾਲਾ।
ਆਇ ਸਭਿਨਿ ਸੇਵਾ ਬਡ ਕੀਨਿ।
ਦੇਖਹਿ ਜਨੁ ਮਹਾਤਮਾ ਚੀਨ ॥੪॥
ਸੁੰਦਰ ਸ਼ਾਹੁ ਬਸਹਿ ਤਹਿ ਕਾਨਨ੩।
ਸੁਨਤਿ ਭਯੋ ਮਹਿਮਾ ਇਹੁ ਕਾਨਨ੪।
-ਮਹਾਂਪੁਰਖ ਇਕ ਆਵਨ ਕਰੋ।
ਬੈਠਤਿ ਸੁਸ਼ਕ ਬ੍ਰਿਜ਼ਛ ਭਾ ਹਰੋ- ॥੫॥
ਬਿਸਮਤ ਹੁਇ ਹੇਰਨ ਕਹੁ ਚਾਹਾ।
ਕੇਹਰਿ ਏਕ ਹਕਾਰੋ ਪਾਹਾ੫।
ਹੁਇ ਅਰੂਢ ਬਿਧੀਏ ਢਿਗ ਆਯੋ।
ਅਪਨਿ ਸ਼ੇਰ ਤੇ ਚਹਤਿ ਡਰਾਯੋ ॥੬॥
ਹੁਤੀ ਨਰਨਿ ਕੀ ਭੀਰ ਵਡੇਰੇ।
ਕੇਹਰਿ ਭੀਮ ਆਵਤੇ ਹੇਰੇ।
ਭਾਜੇ ਲੋਕ ਜਾਇ ਪੁਰਿ ਬਰੇ।
ਬਿਧੀਚੰਦ ਇਕ ਥਿਰਤਾ ਧਰੇ ॥੭॥
੧ਪੂਰਬ ਤੇ ਦਜ਼ਖਂ ਦੀ ਸੰਧੀ ਜੋ ਹੈ।
੨ਨਾਮ ਹੈ ਨਗਰ ਦਾ ਜੋ ਯੂ. ਪੀ. ਵਿਚ ਹੈ।
੩ਬਨ ਵਿਚ।
੪ਕੰਨੀਣ।
੫ਕੋਲ।