Sri Gur Pratap Suraj Granth

Displaying Page 239 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੫੧

੨੫. ।ਭਾਈ ਨਦ ਲਾਲ ਜੀ ਮਾਇਨੇ ਦਜ਼ਸੇ॥
੨੪ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੨੬
ਦੋਹਰਾ: ਅਨਿਕ ਮੁਲਾਨੇ ਢਿਗ ਰਹਹਿ, ਔਰੰਗ ਤੇ ਧਨ ਪਾਇ।
ਕਰਤਿ ਕੁਰਾਨਹਿ ਮਾਯਨੇ, ਜਸ ਜਿਸ ਕੀ ਮਤਿ ਆਇ੧ ॥੧॥
ਚੌਪਈ: ਖਾਸ ਕਚਹਿਰੀ ਲਾਗਹਿ ਜਹਾਂ।
ਹੁਤੋ ਦਰੋਾ ਪ੍ਰੇਮੀ ਤਹਾਂ।
ਨਦਲਾਲ ਸੰਗ ਰਾਖਤਿ ਪ੍ਰੀਤਿ।
ਮਿਲਿ ਮਸਲੇ ਕੋ ਕਰਤਾ ਨੀਤਿ ॥੨॥
ਸ਼ੋਕ ਖੁਦਾਇ ਮਿਲਨਿ ਕੋ ਧਰੈ।
ਤਿਸੁ ਦਿਸ਼ਿ ਕੀ ਬਾਤੈਣ ਬਹੁ ਕਰੈ।
ਬੂਝਤਿ ਨਦ ਲਾਲ ਕੇ ਸੰਗਾ।
ਇਹ ਭਾਖਹਿ ਜਸੁ ਗੁਰੂ ਅੁਤੰਗਾ੨ ॥੩॥
ਏਕ ਮਾਯਨਾ ਅਰੋ ਨ* ਹੋਇ੩।
ਨਅੁਰੰਗ ਬੂਝਤਿ ਸਭਿ ਕੋ ਸੋਇ।
ਜਿਤਿਕ ਮੁਲਾਨੇ ਸੁਮਤਿ ਕਹਾਵੈਣ।
ਸਭਿਹਿਨਿ ਕੋ ਸੋ ਸੁਨੈ+ ਬੁਲਾਵੈ ॥੪॥
ਨਹੀਣ ਤਸਜ਼ਲਾ ਕਿਸ ਤੇ ਹੋਈ।
ਮਤਿ ਅਨੁਸਾਰ ਕਹੈ ਸਭਿ ਕੋਈ।
ਫਿਕਰਵੰਦ ਨੌਰੰਗ ਬਹੁ ਰਹੈ।
ਕਰੇ ਮਾਯਨਾ ਸਭਿ ਸੋਣ ਕਹੈ ॥੫॥
ਅਨਿਕ ਇਲਮ ਕੇ ਆਲਮ++ ਜਾਵੈਣ।
ਕਰਹਿ ਬਿਚਾਰਨਿ ਭਾਖਿ ਸੁਨਾਵੈਣ।
ਤਅੂ ਨ ਕਿਸ ਤੇ ਆਯੋ ਸੋਇ।
ਕਰਿ ਬੁਧਿ ਹਾਰਿ ਰਹੇ ਸਭਿ ਕੋਇ ॥੬॥
ਗਯੋ ਪਦਰ ਢਿਗ੪ ਇਕ ਦਿਨ ਮਾਂਹੂ।
ਬੈਠੋ ਜਾਇ ਬਹਾਦਰ ਸ਼ਾਹੂ।

੧ਜੈਸਾ ਜਿਸ ਦੀ ਬੁਜ਼ਧੀ ਵਿਚ ਆਣਵਦਾ ਹੈ।
੨ਗੁਰੂ ਜੀ ਦਾ ਸ਼੍ਰੇਸ਼ਟ (ਜਸ)।
*ਪਾ:-ਸੁ।
੩(ਔਰੰਗਗ਼ੇਬ ਦੀ ਕਚਹਿਰੀ ਵਿਚ ਕਿਸੇ ਇਕ ਮੁਸ਼ਕਲ (ਸ਼ੈ ਦਾ) ਅਰਥ ਅੜਿਆ ਹੋਇਆ ਸੀ, (ਹਜ਼ਲ) ਨਹੀਣ
ਸੀ ਹੁੰਦਾ।
+ਪਾ:-ਲੇ ਕੋਲ।
++ਪਾ:-ਆਮਲ।
੪ਬਾਪ ਪਾਸ।

Displaying Page 239 of 448 from Volume 15