Sri Gur Pratap Suraj Granth

Displaying Page 24 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੩੭

੪. ।ਭਾਈ ਭਗਤੂ॥
੩ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੫
ਦੋਹਰਾ: ਜੇਸ਼ਟ ਭ੍ਰਾਤਾ ਸੰਗ ਮਿਲਿ,
ਨੀਕੇ ਸ਼੍ਰੀ ਹਰਿਰਾਇ।
ਡੇਰਾ ਕੀਨੋ ਕੁਸ਼ਲ ਜੁਤਿ,
ਅੁਤਰੋ ਦਲ ਸਮੁਦਾਇ ॥੧॥
ਚੌਪਈ: ਕੇਤਿਕ ਦਿਨ ਬਿਚ ਪੁਰਿ ਕਰਤਾਰਾ।
ਕਰੋ ਬਾਸ ਸਤਿਗੁਰਨਿ ਸੁਖਾਰਾ।
ਦੇਸ਼ ਬਿਦੇਸ਼ਨਿ ਤੇ ਸੁਨਿ ਆਵੈਣ।
ਅਨਿਕ ਅਕੋਰਨ ਕੋ ਸਿਖ ਲਾਵੈਣ ॥੨॥
ਬਿਤੇ ਚੇਤ ਭਾ ਪਰਬ ਬਿਸਾਖੀ।
ਚਲੇ ਆਇ ਨਰ ਦਰਸ਼ਨ ਕਾਣਖੀ।
ਜੰਗਲ ਦੇਸ਼ ਦਾਸੁ ਸਮੁਦਾਈ।
ਅਗ਼ਮਤ ਪੂਰਨ ਭਗਤੂ ਭਾਈ ॥੩॥
ਦੀਪਮਾਲਕਾ ਅਪਰ ਬਸੋਏ।
ਖਸ਼ਟ ਮਾਸ ਗੁਰ ਦਰਸ਼ਨ ਜੋਏ।
ਸਿਖ ਸੰਗਤਿ ਕੇਤਿਕ ਕੇ ਸਾਥ।
ਜਾਇ ਬਿਲੋਕਹਿ ਸਤਿਗੁਰ ਨਾਥ ॥੪॥
ਅਲਪ ਬੈਸ ਤੇ ਸ਼੍ਰੀ ਹਰਿਰਾਇ।
ਦੇਖਹਿ ਭਗਤੂ ਕੋ ਮੁਸਕਾਇ।
ਹਸਨ ਹੇਤੁ ਮੁਖ ਗਿਰਾ ਅਲਾਵੈਣ।
ਮਹਾਂ ਬ੍ਰਿਜ਼ਧ ਕੋ ਪਿਖਿ ਹਰਖਾਵੈਣ ॥੫॥
ਆਵਹੁ ਭਾਈ! ਕੋ ਅਬਿ ਘਰਨੀ।
ਕਰਹੁ ਸਹੇਰਨਿ ਸੁੰਦਰ ਤਰੁਨੀ।
ਕਹਿ ਸਿਜ਼ਖਨਿ ਮਹਿ ਅੁਰ ਹਰਖਾਵੈਣ।
ਹਸਹਿ ਹੇਰਿ ਕਰਿ ਮਾਨ ਬਧਾਵੈਣ ॥੬॥
ਸੁਨਿ ਭਗਤੂ ਬੰਦਨ ਕਰਿ ਪਾਇਨ।
ਨਿਕਟਿ ਸੁ ਬੈਠਹਿ ਅਰਪਿ ਅੁਪਾਇਨ।
ਜਬਿ ਡੇਰਾ ਲਖਿ ਪੁਰਿ ਕਰਤਾਰੁ।
ਗੁਰ ਦਰਸ਼ਨ ਕੋ ਸਮਾ ਬਿਚਾਰੁ ॥੭॥
ਗਮਨੋ ਘਰ ਤੇ ਮਗ ਮਹਿ ਆਯੋ।
-ਤਨ ਕੋ ਅੰਤ ਸਮਾਂ ਨਿਯਰਾਯੋ-।

Displaying Page 24 of 376 from Volume 10