Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੩੭
੩. ।ਸੀਸ ਸਸਕਾਰ ਅਨਦ ਪੁਰ॥
੨ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੪
ਦੋਹਰਾ: ਗੁਜਰੀ ਜੁਤਿ ਸ਼੍ਰੀ ਨਾਨਕੀ, ਤਿਨ ਢਿਗ ਸਤਿਗੁਰ ਜਾਇ।
ਕਿਤ ਸਸਕਾਰਹਿ ਗੁਰੂ ਸਿਰ? ਬੂਝੋ ਜਿਮ ਬਨਿ ਆਇ ॥੧॥
ਸੈਯਾ: ਬ੍ਰਿੰਦ ਮਸੰਦ ਕਹੋ ਕਰ ਬੰਦਿ
ਗੁਰੂ ਹਰਿਗੋਬਿੰਦ ਜੀ ਸਸਕਾਰੇ।
ਤਾਂ ਦਿਨ ਤੇ ਗਨ ਸੋਢਿਨਿ ਬੰਸ
ਸਭੈ ਪੁਰਿ ਕੀਰਤਿ ਕੇਰ ਮਝਾਰੇ੧।
ਜੋਣ ਮਰਗ਼ੀ ਅਬਿ ਰਾਵਰ ਕੀ
ਕਰਿਯੇ ਤਿਮ ਆਛਿਯ ਬੁਜ਼ਧਿ ਬਿਚਾਰੇ।
ਸ੍ਰੀ ਗੁਜਰੀ ਸੁਨਿ ਕੈ ਤਿਨ ਤੇ
ਨਹਿ ਮਾਨਤਿ ਭੀ ਮੁਖ ਬਾਕ ਅੁਚਾਰੇ ॥੩॥
ਔਰਨਿ ਕੋ ਨ ਰਚੋ ਪੁਰਿ ਕੋ੨
ਇਸ ਕਾਰਨ ਤੇ ਤਹਿ ਲੇ ਸਸਕਾਰੇ।
ਏ੩ ਜਿਸ ਕਾਲ ਲਈ ਗੁਰਤਾ
ਤਜਿ ਪੂਰਬ ਬਾਸ੪ ਅੁਠੇ ਅੁਰ ਧਾਰੇ।
-ਈਰਖਾ ਧਾਰਿ ਸ਼ਰੀਕ ਰਹੈਣ
ਇਹ ਨੀਕ ਨਹੀਣ ਪਰਿ ਹੈ ਬਿਚ ਰਾਰੇ੫-।
ਸ਼ਾਤਿ ਸਰੂਪ ਅਨੂਪ ਸਦਾ
ਇਤ ਆਵਤਿ ਭੇ ਸ਼ੁਭ ਥਾਨ ਨਿਹਾਰੇ ॥੩॥
ਬਿੰ੍ਰਦ ਦਯੋ ਧਨ, ਮੋਲ ਲਈ ਧਰ੬
ਔਰ ਅੁਪਾਇ ਕਰੇ ਸਭਿ ਭਾਂਤੀ।
ਆਨਦ ਦਾ ਪਿਖਿ ਥਾਨ ਮਹਾਂਨ
ਧਰੋ ਤਬਿ ਨਾਮ ਭਯੋ ਬਜ਼ਖਾਤੀ੭।
ਆਨਿ ਕਰੋ ਸਸਕਾਰ ਇਹਾਂ,
ਬਿਰਧਾ ਤਿਨ ਮਾਤ ਬਡੀ ਬਿਲਲਾਤੀ੮।
੧ਕੀਰਤਪੁਰ ਦੇ ਵਿਚ (ਸਸਕਾਰੇ ਹਨ)।
੨ਹੋਰਨਾਂ ਸੋਢੀਆਣ ਨੇ ਆਪਣਾ ਨਗਰ ਤਾਂ ਕੋਈ ਨਹੀਣ ਰਚਿਆ ਹੋਇਆ ਸੀ।
੩ਭਾਵ ਗੁਰੂ ਤੇਗ ਬਹਾਦਰ ਜੀ ਨੇ।
੪ਛਜ਼ਡ ਕੇ ਪਹਿਲੇ ਘਰ ਬਾਰ।
੫ਚੰਗਾ ਨਹੀਣ ਕਿ ਝਗੜਿਆਣ ਵਿਚ ਪਵੀਏ।
੬ਗ਼ਮੀਨ ਮੁਜ਼ਲ ਲੀਤੀ।
੭ਭਾਵ ਆਨਦ ਪੁਰ ਪ੍ਰਸਿਜ਼ਧ ਹੋ ਗਿਆ।
੮ਰੋਣਦੀ ਹੈ।