Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੫੪
੩੩. ।ਭੀਮ ਚੰਦ ਦੀ ਸਲਾਹ॥
੩੨ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੩੪
ਦੋਹਰਾ: ਭੀਮਚੰਦ ਸੈਲਿਦ੍ਰ ਜਬਿ, ਬੈਠੋ ਸਭਾ ਬਿਲਦ।
ਪਹੁਚੋ ਜਾਇ ਵਕੀਲ ਤਬਿ, ਬੰਦਤਿ ਭਯੋ ਨਰਿੰਦ ॥੧॥
ਚੌਪਈ: ਦੇਖਤਿ ਬੋਲੋ ਮੁਖ ਮੁਰਝਾਯੋ।
ਲਖੀਯਤਿ, ਕਰੀ ਨਹੀਣ ਸੰਗ ਲਾਯੋ।
ਕਿਮ ਗੁਰ ਭਾਖੋ ਦੇਹੁ ਬਤਾਈ?
ਰਖੀ ਕਿ ਨਹੀਣ ਮੋਹਿ ਬਡਿਆਈ? ॥੨॥
ਲਖੋ ਕਿ ਨਹਿ ਬਿਗਰਨ ਤੇ ਤ੍ਰਾਸਾ੧?
ਕੀਨਸਿ ਦੇਸ਼ ਹਮਾਰੇ ਬਾਸਾ।
ਕਿਧੌਣ ਆਰਬਲ ਅਹੈ ਨਵੀਨ?
ਗਰਬ ਕੀਨਿ ਹਜ਼ਥਾਰਨ ਲੀਨਿ੨ ॥੩॥
ਭੀਮਚੰਦ ਤੇ ਸੁਨਿ ਕਹਿ ਦੂਤ।
ਗੁਰ ਬੈਠੋ ਬਨਿ ਕੈ ਪੁਰਹੂਤ੩।
ਕਹਾਂ ਤ੍ਰਾਸ ਤਿਸ ਕੇ ਮਨ ਮਾਂਹੀ।
ਰੰਗ ਪ੍ਰਸੰਗ ਜੰਗ ਕੇ ਜਾਣਹੀ੪ ॥੪॥
ਤਹਿ ਲੋਕਨਿ ਤੇ ਸੁਨੋ ਬ੍ਰਿਤੰਤ।
ਤੀਰਨ ਬਿਜ਼ਦਾ ਸਦਾ ਕਰੰਤਿ।
ਕਥਾ ਪੁਰਾਨਨ ਤੇ ਜਿਮ ਸੁਨੈਣ੫।
ਤਿਮ ਸਰ ਗਨ ਕੋ ਧਨੁ ਤੇ ਹਨੈਣ ॥੫॥
ਪਿਖੋ ਨੈਨ ਤੇ ਤਥਾ ਸੁਨਾਇ।
ਬਡ ਬਹਾਦਰੀ ਮੁਖ ਦਿਪਤਾਇ।
ਕਹੌਣ ਕਹਾਂ ਮੈਣ, ਤੁਮ ਭੀ ਦੇਖਾ।
ਅਧਿਕ ਅੁਜ਼ਗ੍ਰਤਾ੬ ਤਬਹੁ ਪਰੇਖਾ ॥੬॥
ਬਹੁ ਪ੍ਰਕਾਰ ਮੈਣ ਬਾਤ ਸੁਨਾਈ।
ਤੁਮ ਦਿਸ਼ਿ ਤੇ ਬਹੁ ਕੀਨਿ ਬਡਾਈ।
ਕਰਾਮਾਤ ਸਾਹਿਬ ਜੋ ਅਹੈਣ।
੧ਵਿਗਾੜ ਹੋਣ ਤੋਣ ਭੈ ਖਾਧਾ ਨੇ ਕਿ ਨਹੀਣ।
੨ਹਥਿਯਾਰ ਫੜਨ ਦਾ ਹੰਕਾਰ ਕੀਤਾ ਨੇ।
੩ਇੰਦ੍ਰ।
੪ਜੰਗ ਦੇ ਪ੍ਰਸੰਗ ਵਿਚ ਜਿਨ੍ਹਾਂ ਦਾ ਪ੍ਰੇਮ ਹੈ।
੫ਭਾਵ ਅਸੀਣ ਸੁਣਦੇ ਆਏ ਹਾਂ।
੬ਬਲਵਾਨਤਾ, ਜਲਾਲ।