Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੨੫੬
੩੧. ।ਇਕ ਘੋੜਾ॥
੩੦ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੩੨
ਦੋਹਰਾ: ਪਟ ਕਟ ਸੋਣ ਕਸ ਕਰਿ ਤਬਹਿ, ਪਗੀਆ ਭਲੇ ਸੁਧਾਰਿ।
ਆਰੇ ਮਹਿ ਤਾਰੀ੧ ਧਰੀ, ਗਮਨੋ ਦਾਵ ਬਿਚਾਰਿ ॥੧॥
ਚੌਪਈ: ਡਾਰੋ ਜਹਾਂ ਪ੍ਰਥਮ ਹੀ ਹਾਥ।
ਗੁਰ ਰਗ਼ਾਇ ਲਾਗੀ ਕਰ ਸਾਥ।
ਲੇ ਕਰਿ ਕੁਲਫ੨ ਤੁਰਤ ਹੀ ਛੋਰਾ।
ਜਾਨਹਿ ਗ਼ੀਨ ਧਰੈਣ ਜਿਸ ਓਰਾ ॥੨॥
ਕਰਤਿ ਸ਼ੀਘ੍ਰ ਹੀ ਲੀਨਿ ਅੁਠਾਇ।
ਹਯ ਦਿਲਬਾਗ ਨਿਕਟਿ ਤਬਿ ਜਾਇ।
ਰੇਸ਼ਮ ਡੋਰਹਿ ਛੋਰਨ ਕਰੀ।
ਦੇਤਿ ਦਿਲਾਸੋ ਧੀਰਜ ਧਰੀ ॥੩॥
ਤਤਛਿਨ ਕਵਿਕਾ ਮੁਖ ਪਹਿਰਾਈ।
ਗਹਿ ਗ੍ਰੀਵਾ ਪਰ ਬਾਗ ਟਿਕਾਈ।
ਤਾਹਰੂ੩ ਡਾਰਿ, ਗ਼ੀਨ ਕਰ ਲੀਨਿ੪।
ਪੀਠ ਤੁਰੰਗਮ ਕੀ ਧਰਿ ਦੀਨਿ ॥੪॥
ਹੁਤੋ ਪਟੰਬਰ ਕੋ ਮ੍ਰਿਦੁ ਤੰਗ੫।
ਖੈਣਚ ਡਾਰਿ੬ ੈਚੋ ਬਲ ਸੰਗ।
ਚਾਂਮੀਕਰ ਰਕਾਬ ਨਗ ਜਰੀ।
ਦੋਨਹੁ ਦਿਸ਼ਿ ਲਰਕਾਵਨ ਕਰੀ ॥੫॥
ਦੁਮਚੀ ਦੁਮਚੀ ਮਹਿ ਪਹਿਰਾਈ੭।
ਚਰਨ ਪਿਛਾਰੀ੮ ਤੁਰਤ ਛੁਰਾਈ।
ਧਰਿ ਗੁਰ ਧਾਨ ਸਿਮਰਿ ਸਤਿਨਾਮੂ।
ਕਰਹੁ ਸਪੂਰਨ ਅਪਨੋ ਕਾਮੂ ॥੬॥
ਹੋਤਿ ਬਿਅਦਬੀ ਮੋ ਤੇ ਜੋਇ।
੧ਆਲੇ ਵਿਚ ਕੁੰਜੀ।
੨ਜੰਦਰਾ ।ਅ: ਕੁਲ॥
੩ਗ਼ੀਨ ਹੇਠਾਂ ਜੋ ਕਪੜਾ ਪਾਈਦਾ ਹੈ।
੪ਕਾਠੀ ਹਜ਼ਥ ਵਿਚ ਲਈ।
੫ਪੇਟੀ, ਜਿਸ ਨਾਲ ਗ਼ੀਨ ਕਜ਼ਸੀ ਦੀ ਹੈ ਘੋੜੇ ਤੇ।
੬ਖਿਜ਼ਚ ਪਾ ਕੇ।
੭ਪੂਛ ਵਿਚ ਦੁਮਚੀ ਪਹਿਰਾਈ। ਦੁਮਚੀ ਇਕ ਚਮੜੇ ਦੇ ਸਾਜ ਦਾ ਇਕ ਹਿਜ਼ਸਾ ਹੈ ਜਿਸ ਦਾ ਇਕ ਪਾਸਾ ਘੋੜੇ
ਦੀ ਪੂਛ ਵਿਚ ਪਹਿਰਾਇਆ ਜਾਣਦਾ ਹੈ।
੮ਪਿਛਾੜੀ, ਜਿਸ ਨਾਲ ਘੋੜੇ ਦੇ ਪਿਛਲੇ ਪੈਰ ਬਜ਼ਧੇ ਹੁੰਦੇ ਹਨ।