Sri Gur Pratap Suraj Granth

Displaying Page 245 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੨੫੭

੩੪. ।ਰਾਇਪੁਰ ਦੀ ਰਾਣੀ॥
੩੩ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੩੫
ਦੋਹਰਾ: ਜਹਿ ਸਤਿਗੁਰ ਡੇਰਾ ਕਿਯੋ,
ਤ੍ਰੌਦਸ਼ ਦਿਵਸ ਟਿਕਾਇ।
ਅਬਿ ਤਿਸ ਥਲ ਮਹਿ ਸਿੰਘ ਨਰ੧,
ਜਾਗਾ ਲਈ ਬਨਾਇ ॥੧॥
ਨਿਸ਼ਾਨੀ ਛੰਦ: ਅਬਿ ਗੁਰ ਜਾਗਾ ਨਾਮ ਕੋ, ਭਾਖਤਿ ਹੈਣ ਟੋਕਾ੨।
ਸਿੰਘਨਿ ਤੇ ਹਮ ਸ਼੍ਰੌਨ ਸੁਨ, ਨਹਿ ਆਣਖ ਬਿਲੋਕਾ।
ਭਈ ਪ੍ਰਾਤਿ ਸਤਿਗੁਰ ਚਢੇ, ਬਜਿ ਅੁਠੋ ਨਗਾਰਾ।
ਸੈਨਾ ਤਾਰ ਅਰੂਢਿ ਹਯ, ਧਰਿ ਸ਼ਸਤ੍ਰ ਦੁਧਾਰਾ ॥੨॥
ਥਰਹਰਿ ਕੰਪਹਿ ਗ੍ਰਾਮ ਪੁਰਿ, ਸੁਨਿ ਮਾਰ ਬਕਾਰਾ।
ਪਰਹਿ ਧੂਮ ਦਲ ਚਲਨਿ ਕੀ, ਮਿਲਵਤਿ ਸਿਰਦਾਰਾ।
ਭੇਟ ਦੇਤਿ ਬਹੁ ਭਾਂਤਿ ਕੀ, ਮੁਖ ਬਿਨੈ ਬਖਾਨੈਣ।
ਅਭੈ ਦਾਨ ਤਿਹ ਦੇਤਿ ਪ੍ਰਭੁ, ਨਹਿ ਚਿੰਤਾ ਠਾਨੈਣ ॥੩॥
ਦਧੀ ਦੁਘਧ ਬਹੁ ਦੇ ਮਿਲੈਣ, ਸ਼੍ਰੀ ਪ੍ਰਭੁ ਮੁਖ ਦੇਖੈਣ।
-ਰਘੁਬਰ ਤਨੁ ਸ਼੍ਰੀ ਕ੍ਰਿਸ਼ਨ ਇਹ-, ਮਤਵੰਤ ਪਰੇਖੈਣ।
ਲਖਹਿ ਸਫਲਤਾ ਹੇਰਿ ਕੈ, ਲੈ ਲਾਭ ਸੁ ਨੈਨਾ।
ਜਨੁ ਸਕੇਲਿ ਕੈ ਸੌਣਦਰਜ, ਰਚਿ ਬਿਧ ਸੁਖ ਦੈਨਾ੩ ॥੪॥
ਇਕ ਰਾਣੀ ਕੋ ਰਾਇ ਪੁਰਿ, ਗ੍ਰਾਮਹਿ ਕੋ ਨਾਮੂ।
ਕਰਤਿ ਰਾਜ ਰਾਣੀ ਤਹਾਂ, ਸੁਤ ਜਿਸ ਅਭਿਰਾਮੂ।
ਆਨਦਪੁਰਿ ਕੇ ਪੰਥ ਮੈਣ, ਚਲਤੋ ਨਿਯਰਾਵਾ।
ਸੁਨਿ ਸਤਿਗੁਰ ਆਗਵਨ ਕੌ, ਤਿਨ ਮੋਦ ਬਢਾਵਾ ॥੫॥
੪-ਪੁਰਵਤਿ ਹੈਣ ਮਨ ਕਾਮਨਾ, ਪਿਖਿ ਸ਼ਰਧਾ ਧਾਰੀ।
ਕਰਹਿ ਭਾਵ ਸਭਿ ਰਿਦੈ ਕੋ, ਦੇਣ ਸਭਿ ਸੁਖ ਭਾਰੀ-।
ਇਜ਼ਤਾਦਿਕ ਜਸੁ ਸ਼੍ਰੌਨ ਸੁਨਿ, -ਦਲ ਸੰਗ ਘਨੇਰਾ।
ਹਰਹਿ, ਦੇਹਿ੫ ਛਿਤ ਰਾਜ ਕੋ; ਸਮਰਜ਼ਥ ਬਡੇਰਾ- ॥੬॥
ਨਿਕਸੀ ਬਾਹਿਰ ਮਗ ਜਹਾਂ, ਹੁਇ ਖਰੀ ਅਗਾਰੀ।
ਕਲੀਧਰ ਆਵਤਿ ਪਿਖੇ, ਹਯ ਕੀ ਅਸਵਾਰੀ।


੧ਸਿੰਘਾਂ ਨੇ।
੨ਟੋਕਾ ਸਾਹਿਬ ਨਾਮੇ ਗੁਰਦਵਾਰਾ ਨਾਹਨ ਰਾਜ ਵਿਚ ਅਜੇ ਵੀ ਹੈ।
੩ਜਾਣੋ ਇਕਜ਼ਠੀ ਕਰਕੇ ਸੁੰਦਰਤਾਈ ਬਿਧਾਤਾ ਨੇ ਸੁਖਦਾਤਾ (ਗੁਰੂ ਜੀ ਦਾ ਸਰੀਰ) ਰਚਿਆ ਹੈ।
੪ਇਹ ਖਾਤਰ ਸੁਣੀ ਕਿ......।
੫ਹਰ ਸਕਦੇ ਤੇ ਦੇ ਸਕਦੇ ਹਨ।

Displaying Page 245 of 375 from Volume 14