Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੩੭
੪. ।ਕੇਸ਼ਵ ਦਾਸ ਮਿਲਨਾ॥
੩ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੫
ਦੋਹਰਾ: ਚਿਤਵਤ ਬਿਦਤਨਿ ਚੰਡਕਾ,
ਸ਼੍ਰੀ ਸਤਿਗੁਰ ਮਹਾਰਾਜ।
ਸੁਪਤਿ ਜਥਾ ਸੁਖ ਨਿਸ ਬਿਖੈ,
ਬਡੇ ਰੀਬ ਨਿਵਾਜ ॥੧॥
ਪਾਧੜੀ ਛੰਦ: ਅੁਠਿਯੰਤਿ ਤੇਜ+ ਤੇ ਤੇਜ ਰੂਪ੧।
ਖੁਲਿਯੰਤਿ ਪਲਕ ਲੋਚਨ ਅਨੂਪ।
ਪਢਿਯੰਤਿ ਸ਼ਬਦ ਚਹੂੰ ਓਰ ਜੋਰ੨।
ਧੁਨਿ ਰਾਗ ਸੁ ਮਧੁਰ ਮ੍ਰਿਦੰਗ ਘੋਰ ॥੨॥
ਝਰਣੰਤਿ ਤਾਰ ਬਾਜੰਤਿ ਬੈਨ੩।
ਗਾਵੰਤਿ ਗਾਨ ਦਾ ਗੁਰਨਿ ਬੈਨ੪।
ਧਰਿਯੰਤਿ ਰਿਦੈ ਜਿਨ ਕੋ ਬਿਚਾਰ।
ਨਸ਼ਟੰਤਿ ਕਾਮ ਆਦਿਕ ਬਿਕਾਰ ॥੩॥
ਝੜਿਯੰਤਿ ਡੰਕ ਨੌਬਤ ਬਜੰਤਿ੫।
ਤ੍ਰਸਿਯੰਤਿ ਸ਼ਜ਼ਤ੍ਰ ਸ਼੍ਰੌਨੇ ਸੁਨਤਿ੬।
ਬੋਲਤਿ ਨਕੀਬ ਸਤਿਗੁਰ ਪ੍ਰਤਾਪ।
ਜਹਿ ਕਹਾਂ ਹੋਤਿ ਕਰਤਾਰ ਜਾਪ ॥੪॥
ਡੰਕੇ ਰਣੰਕ, ਖੜਕੈਣ, ਘੜਿਯਾਲ੭।
ਦਰ ਪਢਹਿ ਭਾਟ ਕੀਰਤਿ ਬਿਸਾਲ।
ਬਜਿਯੰਤਿ ਸੰਖ ਤੁਰਰੀ ਅਨੇਕ।
ਸੁਨਿ ਅੁਠਤਿ ਸਿਜ਼ਖ ਧਾਰਤਿ ਬਿਬੇਕ੮ ॥੫॥
ਮੰਗਲ ਮਹਾਨ ਮੰਦਰ ਸੁ ਪੌਰ।
ਤਾਗੰਤਿ ਨੀਣਦ ਹਿੰਦਵਾਨ ਮੌਰ੯।
+ਪਾ:-ਸ਼ੁਧ ਪਾਠ:-ਸੇਜ-ਜਾਪਦਾ ਹੈ।
੧ਤੇਜ ਦਾ ਹੀ ਤੇਜ ਰੂਪ ਗੁਰੂ ਜੀ ਜਾਗੇ।
੨ਗ਼ੋਰ ਨਾਲ।
੩ਸਾਗ਼ਾਂ ਦੀਆਣ ਤਾਰਾਣ ਦੀ ਝਰਨਾਟ ਪੈਣਦੀ ਹੈ (ਤੇ ਸਾਗ਼ਾਂ ਵਿਚੋਣ) ਬੋਲ ਵਜਦੇ ਹਨ।
੪ਗੁਰਬਾਣੀ।
੫ਡੰਕੇ ਪੈਕੇ ਧੌਣਸੇ ਵਜ ਰਹੇ ਹਨ।
੬ਵੈਰੀ ਕੰਨੀ ਸੁਣਕੇ ਡਰਦੇ ਹਨ।
੭ਡੰਕੇ ਵਜਦੇ ਹਨ ਘੜਾਲ ਖੜਕਦੇ ਹਨ।
੮ਹੁਸ਼ਿਆਰ ਹੋ ਜਾਣਦੇ ਹਨ।
੯ਭਾਵ ਗੁਰੂ ਜੀ।