Sri Gur Pratap Suraj Granth

Displaying Page 25 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੮

੪. ।ਸਗਾਈ ਦੇ ਤਿਲਕ ਦੀ ਬਿਲਕੁਲ ਤਿਆਰੀ॥
੩ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੫
ਦੋਹਰਾ: ਗਮਨੀ ਸੁਧਿ ਗੰਗਾ ਨਿਕਟ,
ਲਾਗੀ ਸੋ ਅਬਿ ਆਇ।
ਸ਼੍ਰੀ ਜਗ ਗੁਰੁ ਸੋਣ ਬੂਝਿ ਕੇ,
ਅੁਤਸਵ ਕੀਨਿ ਸੁਹਾਇ ॥੧॥
ਚੌਪਈ: ਨਾਰਿ ਸੁਹਾਗਣਿ ਬ੍ਰਿੰਦ ਹਕਾਰੀ।
ਬਸਨ ਬਿਭੂਖਨ ਸੁੰਦਰ ਧਾਰੀ।
ਮੰਗਲ ਮੂਲ ਧਰਾਯੋ ਢੋਲਿ।
ਬਾਜਨਿ ਲਗੋ ਗਾਇ ਸੁਠਿ ਬੋਲਿ ॥੨॥
ਲਘੁ ਨਿਸ਼ਾਨ ਅਰੁ ਬਜੀ ਨਫੀਰੈਣ੧।
ਪਹਿਰੈਣ ਚੀਰ ਨਵੀਨ ਸਰੀਰੈਣ।
ਕੋਕਿਲ ਕੰਠੀ ਮਿਲਿ ਮਿਲਿ ਟੋਲੀ।
ਅੁਮਗ ਅਨਦ ਬਧਾਈ ਬੋਲੀ ॥੩॥
ਮਾਨਿ ਸੌ ਗੁਨੀ ਸੀਸ ਚਢਾਵਤਿ।
ਗੰਗਾ ਅਨਦ ਕਹੋ ਨਹਿ ਜਾਵਤਿ।
ਬਾਦਿਤ ਬਜਤਿ ਹਰਖ ਭਰਪੂਰਾ।
ਜਹਿ ਕਹਿ ਅੁਤਸਵ ਹੋਵਤਿ ਰੂਰਾ ॥੪॥
ਸੂਖਮ ਬਸਨ ਕੁਸੁੰਭੀ ਬਰਨ।
ਪਹਿਰਨਿ ਕਰੇ ਰੁਚਿਰ ਆਭਰਨ੨।
ਮਧੁਰ ਬਚਨ* ਤੇ ਚੰਪਕ ਬਰਨੀ੩।
ਗਾਰੀ ਦੇਤਿ+ ਮਿਲੀ ਗਨ ਤਰੁਨੀ ॥੫॥
ਪੂਰਨ ਭਵਨ ਭਯੋ ਮੁਦ ਠਾਨਤਿ।
ਸਭਿਹਿਨਿ ਕੋ ਗੰਗਾ ਸਨਮਾਨਤਿ।
ਮ੍ਰਿਦੁਲ ਗਿਰਾ ਤੇ ਨਿਕਟਿ ਬਿਠਾਵਤਿ।
ਅੁਮਗ ਅੁਮਗ ਸਗਰੀ ਤ੍ਰਿਯ ਗਾਵਤਿ ॥੬॥
ਕਹੈਣ ਬ੍ਰਿੰਦ ਨਰ ਨਾਰੀ ਐਸੇ।
ਬਿਤਹਿ ਜਾਮਨੀ ਤੂਰਨ ਕੈਸੇ।
ਹੋਤਿ ਪ੍ਰਾਤ ਕੇ ਅੁਤਸਵ ਨਾਨਾ।

੧ਤੂਤੀਆਣ।
੨ਗਹਿਂੇ।
*ਪਾ:-ਬਰਨ।
੩ਚੰਬੇ ਵਤ ਰੰਗ ਵਾਲੀਆਣ।

Displaying Page 25 of 501 from Volume 4