Sri Gur Pratap Suraj Granth

Displaying Page 250 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੬੩

੩੪. ।ਚਮਕੌਰ ਗੜ੍ਹੀ ਵਿਚ ਜੁਜ਼ਧ॥
੩੩ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੩੫
ਦੋਹਰਾ: ਆਪ ਆਪ ਕੋ ਹੁਇ ਗਯੋ, ਜੋ ਬਹੀਰ ਗੁਰ ਕੇਰ੧।
ਕੋ ਲੂਟੋ ਕੋ ਬਚ ਰਹੋ, ਕੋ ਲਰਿ ਮ੍ਰਿਤੁ ਤਿਸ ਬੇਰ ॥੧॥
ਭੁਜੰਗ ਛੰਦ: ਚਲੇ ਆਪ ਨਾਥੰ ਦਿਸ਼ਾ ਦਜ਼ਛਨੀ ਕੋ।
ਹੁਤੋ ਮਾਜਰਾ ਬੂਰ੨ ਨਾਮੰ ਜਿਸੀ ਕੋ।
ਤਿਸੀ ਗ੍ਰਾਮ ਆਏ ਥਿਰੇ ਥੋਰ ਕਾਲਾ।
ਕਹੋ ਦਾਸ ਕੋ ਨੀਰ ਆਨੋ ਅੁਤਾਲਾ ॥੨॥
ਸੁਨੇ ਸਿੰਘ ਨੇ ਡੋਰ ਲੋਟਾ ਸਭਾਰਾ।
ਤਹਾਂ ਕੂਪ ਤੇ ਨੀਰ ਨੀਕੋ ਨਿਕਾਰਾ।
ਗੁਰੂ ਕੋ ਦਿਯੋ ਆਨਿ ਲੀਨੋ ਤਦਾਈ।
ਚੁਲੇ ਕੀਨ ਨੇਤ੍ਰੰ ਪਖਾਰੇ ਬਨਾਈ ॥੩॥
ਕਛੂ ਪਾਨ ਕੀਨ ਮਲ ਹੀਨ ਪਾਨੀ੩।
ਹੁਤੇ ਸਿੰਘ ਸੰਗੀ ਜਿਨੇ ਚਾਹ ਠਾਨੀ੪।
ਮੁਖੰ ਧੋਇ ਲੀਨਾਂ ਚਹੋ ਪਨ ਕੀਨਾ।
ਚਲੇ ਫੇਰ ਆਗੇ ਜਹਾਂ ਪੰਥ ਚੀਨਾ ॥੪॥
ਲਲਿਤਪਦ ਛੰਦ: ਦਿਜ਼ਲੀ ਤੇ ਇਕ ਮਾਨਵ ਆਯੋ
ਜਾਤਿ ਤੁਰਕ ਕੇ ਡੇਰੇ।
ਸ਼੍ਰੀ ਗੁਰ ਸੰਗ ਮਿਲੋ ਕਰਿ ਬੰਦਨ
ਬੂਝੋ ਸਿੰਘਨ ਹੇਰੇ ॥੫॥
ਕਿਤਤੇ ਆਯੋ ਜਾਇ ਕਹਾਂ ਕੋ?
ਅੁਤਲਾਵਤਿ ਚਲਿ ਰਾਹੂ?
ਸੁਨਿ ਕੈ ਸਭਿ ਤਿਨ ਸਕਲ ਬਤਾਈ
ਜਾਅੁਣ ਤੁਰਕ ਦਲ ਮਾਂਹੂ ॥੬॥
ਖੁਆਜ ਮਰਦ ਨੇ ਚਮੂੰ ਹਕਾਰੀ
ਗੁਰ ਗਹਿਬੇ ਕੇ ਹੇਤੂ।
ਸੋ ਦਸ ਲਾਖ ਆਇ ਅਸਵਾਰਹਿ
ਆਨਿ ਮਿਲਹਿ, ਦਿਅੁਣ ਭੇਤੂ੫ ॥੭॥


੧ਭਾਵ ਜਿਜ਼ਧਰ ਕਿਸੇ ਲ਼ ਰਾਹ ਮਿਲਿਆ ਓਧਰ ਹੀ ਚਲਾ ਗਿਆ।
੨ਬੂਰ ਮਾਜਰਾ ਪਿੰਡ ਦਾ ਨਾਮ ਹੈ ਇਸ ਤੋਣ ਚਮਕੌਰ ਸਜ਼ਤ ਕੁ ਮੀਲ ਹੈ, ਗੁਰਦਾਰਾ ਹੈ।
੩ਨਿਰਮਲ ਜਲ।
੪ਜਿਨ੍ਹਾਂ ਇਜ਼ਛਾ ਕੀਤੀ।
੫ਭਾਵ ਇਹ ਭੇਤ ਦੇਣ ਆਇਆ ਹਾਂ।

Displaying Page 250 of 441 from Volume 18