Sri Gur Pratap Suraj Granth

Displaying Page 250 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੨੬੩

੩੧. ।ਰਾਜੇ ਲ਼ ਨਾਲ ਲੈ ਕੇ ਭਾਈ ਕਲਯਾਂਾ ਸ਼੍ਰੀ ਅੰਮ੍ਰਤਸਰ ਆਇਆ॥
੩੦ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੩੨
ਦੋਹਰਾ: ਕਹੀ ਜਥਾਰਥ ਬਾਰਤਾ,
ਸੁਨਿ ਕੈ ਨ੍ਰਿਪ ਅਜ਼ਗਾਨਿ੧।
ਰਿਸੋ, ਕਹਿਨ ਲਾਗੋ ਤਬੈ,
ਅੁਚਿਤ ਸਜਾਇ ਮਹਾਂਨ ॥੧॥
ਚੌਪਈ: ਕਰਹੁ ਕੈਦ ਇਸ ਤੇ ਮਨਵਾਵਹੁ।
ਠਾਕੁਰ ਆਗੈ ਸੀਸ ਨਿਵਾਵਹੁ।
ਨਾਂਹਿ ਤ ਹੋਵਹਿਗੀ ਜਬਿ ਭੋਰ।
ਇਸੇ ਸਗ਼ਾਇ ਦੇਯ ਹੈਣ ਘੋਰ ॥੨॥
ਬੰਦੀ ਖਾਨੇ ਮਹਿ ਪਹੁਚਾੋ।
ਤਹਿ ਗੁਰੁ ਸਿਮਰਤਿ ਸਮਾ ਬਿਤਾਯੋ।
ਭਈ ਭੋਰ ਰਾਜਾ ਅੁਠਿ ਚਲਾ।
ਜਹਿ ਠਾਕਰ ਕੋ ਮੰਦਿਰ ਭਲਾ ॥੩॥
ਕਰਿ ਪੂਜਾ ਚੰਦਨ ਚਰਚਾਯੋ।
ਚਰਣਾਂਮ੍ਰਿਤਿ ਲੇ ਸੀਸ ਨਿਵਾਯੋ।
ਕਹੋ ਬਿਦੇਸ਼ੀ ਕੋ ਲੇ ਆਵਹੁ।
ਮਮ ਹਦੂਰ ਕਰਿ ਤਿਸਹਿ ਡਰਾਵਹੁ ॥੪॥
ਸੁਨਿ ਚਾਕਰ ਲੇ ਕਰਿ ਤਿਹ ਆਏ।
ਬੋਲੋ ਨ੍ਰਿਪ ਤੈਣ ਹਿੰਦੁ ਕਹਾਏ।
ਠਾਕੁਰ ਕੋ ਪਾਹਿਨ ਕਹਿ ਜੈਸੇ।
ਅਬਹਿ ਸਗ਼ਾਇ ਲੀਜੀਅਹਿ ਤੈਸੇ ॥੫॥
ਨਾਂਹਿ ਤ ਕਹੁ -ਮੈਣ ਭੂਲੋ ਭਾਰੀ-।
ਜਬਿ ਹੂਜੈ ਸਭਿ ਕੈ ਅਨੁਸਾਰੀ।
ਸੁਨਿ ਕਰਿ ਸਿਖ ਬੋਲੋ ਕਜ਼ਲਾਨਾ।
ਸ਼੍ਰੀ ਗੁਰੁ ਅਰਜਨ ਮੋਰ੨ ਮਹਾਂਨਾ ॥੬॥
ਤਿਨ ਕੋ ਦਿਯੋ ਸੀਸ ਹੈ ਮੇਰਾ।
ਨਮ੍ਰਿ ਨ ਕਿਹ ਆਗੈ ਕਿਸ ਬੇਰਾ।
ਤਿਨਹੂੰ ਕੇ ਮੈਣ ਨਿਤ ਅਨੁਸਾਰੀ।
ਕਿਮ ਪਾਹਨ ਕੋ ਪ੍ਰਭੂ ਅੁਚਾਰੀ ॥੭॥


੧ਅਜ਼ਗਾਨੀ।
੨ਮੇਰੇ।

Displaying Page 250 of 453 from Volume 2