Sri Gur Pratap Suraj Granth

Displaying Page 251 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੨੬੩

੨੮. ।ਜਪੁਜੀ ਮਹਾਤਮ॥
੨੭ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੨੯
ਦੋਹਰਾ: ਸ਼੍ਰੀ ਜਪੁਜੀ ਪੌੜੀ ਪ੍ਰਥਮ,
ਕਰਹਿ ਕਾਮਨਾ ਪੂਰ।
ਪਾਠਕ ਸਭਿ ਸੁਖ ਪਾਇ ਕੈ,
ਬਿਘਨ ਬਿਨਾਸੈ ਕੂਰ੧ ॥੧॥
ਆਸ਼ਾ ਪਰ ਦੂਜੀ ਪੜੈ੨,
ਆਦਿ ਸਜ਼ਚੁ ਜਿਹ ਨਾਮ।
ਦੇਵ ਮੰਤ੍ਰ੩, ਅਰ ਚਲਨ ਮੈਣ,
ਔਸ਼ਧਿ੪, ਰਸਾਨ੫, ਸ਼ਾਮ੬* ॥੨॥
ਬਿਪਦਾ ਕਾਰਜ ਹਾਨ ਮਹਿ,
ਗਾਵਹਿ ਕੋ੭ ਰਹਿ ਲਾਗੁ।
ਕਾਰਜ ਕਾਹੂੰ ਅਟਕ ਮਹਿ,
ਦੇਯ ਭੇਟ ਗੁਰ ਭਾਗ੮ ॥੩॥


੧ਭਾਨਕ, ਕਰੜੇ।
੨ਆਸ਼ਾ ਪੂਰਣ ਹਿਤ ਦੂਜੀ (ਪੌੜੀ) ਪੜ੍ਹੇ।
੩ਦੇਵ ਮੰਤ੍ਰ=ਇਸ਼ਟ ਦੇਵ ਨਿਮੰਤ੍ਰਨ=ਆਪਣੇ ਇਸ਼ਟ ਦੇਵ ਲ਼ ਆਵਾਹਨ ਲਈ। (ਅ) ਦੇਵਤਾ ਦਾ ਮੰਤ੍ਰ
ਆਰਾਧਨ ਲਈ ਵੀ ਅਰਥ ਲਗਦਾ ਹੈ ਪਰ ਦੇਵ ਮੰਤ੍ਰ ਵੀ ਹੈ ਤੇ ਇਕ ਸ਼ਲੋਕ ਮਹਾਂ ਮੰਤ੍ਰ ਹੈ ਇਸ ਲਈ ਅੁਹ
ਅਰਥ ਫਬਦਾ ਨਹੀਣ।
੪ਦਵਾ ਵਰਤਨ ਵੇਲੇ।
੫ਰਸਾਯਨ ਬਨਾਅੁਣ ਲਈ।
੬ਸ਼ਰਨ ਲੈਂ ਲਈ।
*ਸੌ ਸਾ: ਦੇ ਕਰਤਾ ਨੇ ਏਥੇ ਟਪਲਾ ਖਾਧਾ ਹੈ। ਜਪੁਜੀ ਵਿਚ ਪਹਿਲਾਂ ਮੂਲ ਮੰਤ੍ਰ ਆਅੁਣਦਾ ਹੈ, ਤੇ ਹੋਸੀ ਬੀ
ਸਚ ਪਰ ਅੰਕ ੧ ਆਅੁਣਦਾ ਹੈ। ਸੌ ਸਾ: ਵਾਲੇ ਨੇ ਇਸ ਲ਼ ਦੂਜੀ ਪੌੜੀ ਕਿਹਾ ਹੈ ਗੋਯਾ ਅੁਸਨੇ ਗੁਰ
ਪ੍ਰਸਾਦਿ ਤਕ ੧ ਤੇ ਹੋਸੀ ਬੀ ਸਚ ਤਕ ੨ ਪੌੜੀਆਣ ਕਲਪ ਲਈਆਣ ਹਨ ਪਰ ਅਜ਼ਗੇ ਚਲਕੇ ਇਸ ਨੇ
ਗਾਵੈ ਕੋ ਲ਼ ਚੌਥੀ ਪੌੜੀ ਜਂਾਇਆ ਹੈ। ਇਸ ਦੇ ਆਪਣੇ ਇਸ ਲੇਖੇ ਗਾਵੈ ਕੋ ਦੀ ਪੌੜੀ ਪੰਜੀਵੀਣ ਹੋਣੀ
ਚਾਹੀਦੀ ਸੀ। ਜਪੁਜੀ ਵਿਚ ਗਾਵੈ ਕੋ ਦੀ ਪੌੜੀ ਪਰ ਅੰਕ ੩ ਹੈ, ਸੌ ਸਾਖੀ ਦੇ ਕਰਤਾ ਨੇ ਪਹਿਲੋਣ ਦੋ ਦਾ
ਵਾਧਾ ਕਰਕੇ ਗਾਵੈ ਕੋ ਤੇ ਜਾਕੇ ੧ ਦਾ ਵਾਧਾ ਰਹਿਂ ਦਿਜ਼ਤਾ ਹੈ। ਸਾਰੀਆਣ ਪੌੜੀਆਣ ਇਸ ਨੇ ੪੦ ਗਿਂੀਆਣ
ਹਨ, ਇਸ ਤਰ੍ਹਾਂ ਇਸ ਨੇ ਆਪਣੇ ਹਿਸਾਬ ਅਖੀਰਲਾ ਸ਼ਲੋਕ ਪੌੜੀਆਣ ਦੀ ਗੇਂਤੀ ਵਿਚ ਸ਼ਾਮਲ ਕੀਤਾ ਹੈ। ਸੋ
ਇਸ ਦੀ ਗਿਂਤੀ ਸਮਝਂ ਲਈ ਇਸ ਦੀ ਪੰਜਵੀਣ ਪੌੜੀ ਲ਼ ਸਾਚਾ ਸਾਹਿਬ ਵਾਲੀ ਸਮਝ ਲਈਏ ਤਾਂ ਅਗੋਣ
ਪੌੜੀਆਣ ਦੀ ਸਮਝ ਪੈਣਦੀ ਜਾਅੂ, ਇਸ ਹਿਸਾਬ ਹੁਣ ਗਾਵੈ ਕੋ ਤੋਣ ਪਹਿਲੀਆਣ ਤੇ ਹੋਸੀ ਭੀ ਸਚ ਤੋਣ
ਮਗਰਲੀਆਣ ਦਾ ਵੇਰਵਾ ਇਹ ਬਣੂ:-ਦੇਵ ਮੰਤ੍ਰ ਅਰ ਚਲਨ ਮੈਣ ਸੋਚੈ ਸੋਚ ਦੀ ਤੇ ਔਸ਼ਧਿ ਰਸਾਯਨ ਸ਼ਾਮ
ਮੈਣ ਹੁਕਮੀ ਹੋਵਨ ਆਕਾਰ ਦੀ ਪੌੜੀ ਤੇ ਫਿਰ ਗਾਵੈ ਕੋ ਦੀ ਪੌੜੀ ਵਿਚ ਆ ਜਾਣਗੇ ਵਿਪਦਾ ਕਾਰਜ,
ਹਾਨ ਮਹਿ, ਕਾਰਜ ਅਟਕ, ਨਵ ਘਰ ਤੇ ਨਵ ਗੁਣ।
੭ਗਾਵੇ ਕੋ ਵਾਲੀ ਪੌੜੀ।
੮ਗੁਰੂ ਭਾਗ ਭਾਵ ਦਸਵੰਧ ਦੇਵੇ ਭੇਟਾ।
(ਅ) (ਧਨ) ਭੇਟਾ ਦੇਵੇ ਤਾਂ (ਅਟਕ) ਭਜ਼ਜ ਜਾਵੇਗੀ।

Displaying Page 251 of 498 from Volume 17