Sri Gur Pratap Suraj Granth

Displaying Page 254 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੨੬੭

੩੫. ।ਵਾਪਸ ਪੰਜਾਬ ਲ਼। ਥਨੇਸਰ, ਡਰੋਲੀ॥
੩੪ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੩੬
ਦੋਹਰਾ: ਭਾਜਿ ਗਏ ਤਜਿ ਲਾਜ ਕੋ, ਸਿਜ਼ਧ ਸਮਾਜ ਮਝਾਰ।
ਜਾਨੀ ਗੋਰਖ ਬਾਰਤਾ, ਬੋਲੋ ਕੁਛ ਰਿਸ ਧਾਰਿ ॥੧॥
ਚੌਪਈ: ਸੁਨਿ ਭੰਗਰ! ਤੈਣ ਲਾਜ ਬਿਸਾਰੀ।
ਬਨਿ ਬਨਿ ਬੈਠਤਿ ਬਡ ਹੰਕਾਰੀ।
ਸ਼੍ਰੀ ਨਾਨਕ ਕੀ ਪ੍ਰਥਮ ਖਰਾਵਾਣ।
ਤਿਸ ਕੀ ਮਾਰ ਖਾਇ ਪਛੁਤਾਵਾ ॥੨॥
ਅਪਨੇ ਸਾਥਿ ਅਨੁਚਿਤ ਕਰਾਈ।
ਤੌ ਗੁਰ ਆਗੇ ਗ੍ਰੀਵ ਨਿਵਾਈ।
ਜਗ ਮਹਿ ਪ੍ਰਗਟਨ, ਦੇਨਿ ਦਿਖਾਈ੧।
ਜਹਿ ਕਹਿ ਨਰ ਗਨ ਤੇ ਪੁਜਵਾਈ੨ ॥੩॥
ਤਬਿ ਕੀ ਹਮ ਨੇ ਦੀਨਿਸਿ ਛੋਰ।
ਜਾਨੋ ਪਸਰੋ ਕਲਿਜੁਗ ਘੋਰ।
ਸੋ ਪ੍ਰਣ ਤਜਿ ਅਬਿ ਗਮਨੇ ਦੌਰਿ।
ਕਾ ਕਰਤੂਤ ਕਰੀ ਤਿਸ ਠੌਰਿ ॥੪॥
ਸਭਿ ਸਿਜ਼ਧਨਿ ਕੋ ਕੀਨਸ ਹੌਰਾ।
ਮਦ ਹੰਕਾਰ ਪਾਨ ਤੇ ਬੌਰਾ।
ਜੋ ਸਿਧ ਹੁਇ ਮਮ ਬਚ ਅਨੁਸਾਰੀ।
ਰਹੈ ਦੁਰੋ ਅਬਿ ਗਿਰਨ ਮਝਾਰੀ ॥੫॥
ਨਹਿ ਦੇਸ਼ਨਿ ਤਿਨ ਦੇਹਿ ਦਿਖਾਈ੩।
ਚਹਹਿ ਨ ਬਿਦਤਿ ਹੋਨਿ ਪੁਜਵਾਈ।
ਬੇ ਮਿਰਜਾਦ ਕਰਹਿ ਅਬਿ ਕੋਈ।
ਸਿਧ ਮੰਡਲ ਤੇ ਨਿਕਸਹਿ੪ ਸੋਈ ॥੬॥
ਸਭਿ ਸਿਧ ਭੰਗਰ ਕੀ ਦਿਸ਼ਿ ਦੇਖ।
ਹਸਹਿ, ਲਖਹਿ -ਮਤਿਮੰਦ ਬਿਸ਼ੇ-।
ਬੈਠਿ ਰਹੋ ਕਰਿ ਕੈ ਮੁਖ ਨੀਚਾ।
ਮਨਹੁ ਸੈਣਕਰੇ ਘਟ ਜਲ ਸੀਣਚਾ੫ ॥੭॥


੧ਪ੍ਰਗਟ ਹੋਣਾ ਤੇ ਦਿਖਾਈ ਦੇਣਾ।
੨ਪੁਜਵਾਵਂਾ।
੩ਤਿਨ੍ਹਾਂ ਦੇਸ਼ਾਂ ਵਿਚ ਦਿਖਾਈ ਨਾ ਦੇਣ।
੪ਕਜ਼ਢਿਆ ਜਾਏਗਾ।
੫ਮਾਨੋ ਜਲ ਦੇ ਘੜਿਆਣ ਨਾਲ (ਸਿੰਜਿਆ) ਭਿਜ਼ਜਿਆ ਭਾਵ ਸ਼ਰਮਿੰਦਾ ਹੋਇਆ ਹੈ।

Displaying Page 254 of 494 from Volume 5