Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੭੦
ਤਿਮ ਸਿਖ ਲਗੇ ਭਗਤਿ ਅਰ ਗਾਨ ॥੬॥
ਸੁਪਤ ਰਹੇ ਬਿਸ਼ਿਯਨ ਕੋ ਸੇਵ।
ਨਹੀਣ ਪਛਾਨ ਸਕੇ ਗੁਰ ਭੇਵ।
ਤਬ ਸ਼੍ਰੀ ਅੰਗਦ ਮੁਖ ਪਰ ਲਾਲੀ।
ਖਿਰੋ ਕਮਲ ਜਨੁ ਪ੍ਰਭਾ ਬਿਸਾਲੀ ॥੭॥
ਨਿਜਾਨਦ ਮਹਿਣ ਮਗਨ ਮਹਾਨਾ।
ਸਭਿਹਿਨਿ ਮਹਿਣ ਤਬ ਬਾਕ ਬਖਾਨਾ।
ਸੁਨਿ ਪੁਰਖਾ! ਸ਼੍ਰੀ ਅਮਰ ਸੁ ਪਾਰੇ।
ਅਬਿ ਤੁਮ ਬੈਠਹੁ ਥਾਨ ਹਮਾਰੇ ॥੮॥
ਰਾਜ ਜੋਗ ਕੋ ਮਹਦ ਸਿੰਘਾਸਨ।
ਤਿਸ ਪਰ ਸ਼ੋਭਹੁ ਕਰਿਹੁ ਪ੍ਰਕਾਸ਼ਨ।
ਕਹਿ ਪਹਿਰਾਏ ਬਸਤ੍ਰ ਨਵੀਨ।
ਤਿਲਕ ਭਾਲ੧ ਨਿਜ ਕਰ ਸੋਣ ਕੀਨਿ ॥੯॥
ਭਗਤਿ, ਵਿਰਾਗ, ਜੋਗ, ਤਤ ਗਾਨਾ।
ਇਨ ਚਾਰਨ ਕੋ ਦੀਨਿ ਖਜਾਨਾ।
ਮਨ ਬਾਣਛਤ ਦਿਹੁ ਜਗ ਮਹਿਣ ਦਾਨ।
ਤੋਟ ਨ ਦਿਨ ਪ੍ਰਤਿ, ਬਧਹਿ ਨਿਧਾਨ੨ ॥੧੦॥
ਤਾਰਕ ਮੰਤ੍ਰ੩ ਸਭਿਨਿ ਪਰ ਛਾਯਾ।
ਵਾਹਿਗੁਰੂ ਮੁਖ ਜਾਪ ਜਪਾਯਾ।
ਠਾਂਢੀ ਤੋਹਿ ਅਜ਼ਗ੍ਰ ਨੌ ਨਿਧਿ।
ਦੂਜੀ ਦਿਸ਼ ਪਿਖ ਅਸ਼ਟ ਦਸ਼ੋ ਸਿਧਿ੪ ॥੧੧॥
ਸਨਮੁਖ ਖਰੀ ਲਛਮੀ ਤੇਰੇ।
ਸੁਰ, ਗੰਧ੍ਰਬ, ਕਿੰਨਰ ਗਨ ਹੇਰੇ।
ਬਿਜ਼ਦਾਧਰ੫ ਆਦਿਕ ਸਭਿ ਆਏ।
ਆਗਾਕਾਰੀ ਤੁਵ ਸਮੁਦਾਏ ॥੧੨॥
ਤੀਨ ਲੋਕ ਮਹਿਣ ਮੁਜ਼ਖ ਮਹਾਨੇ।
ਸਭਿ ਕਰ ਜੋਰ ਖਰੇ ਅਗੁਵਾਨੇ।
ਨਿਤਿ ਅਧੀਨ ਰਹਿਣ, ਰਿਦੇ ਬਿਚਾਰੋ।
੧ਮਸਤਕ ਤੇ।
੨ਖਗ਼ਾਨਾਂ।
੩ਤਾਰਨ ਵਾਲਾ ਮੰਤ੍ਰ = ਵਾਹਿਗੁਰੂ।
੪ਅਠਾਰਾਣ ਸਿਜ਼ਧੀਆਣ।
੫ਦੇਵਤਿਆਣ ਦੀ ਇਕ ਕਿਸਮ।