Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੨੬੭
ਆਨੇ ਸੰਗ ਪੂਜ ਤਿਨ ਹੋਅੂ ॥੩੬॥
ਰਾਜਾ ਰਾਮ ਸੁ ਸ਼ਾਹੁ ਵਗ਼ੀਰ।
ਸੁਨਿ ਕਰਿ ਆਏ ਸੁੰਦਰੀ ਤੀਰ।
ਦਯੋ ਦਰਬ ਬੰਦਨ ਬਹੁ ਕੀਨਿ।
ਮਾਤ ਖੁਸ਼ੀ ਕਰਿ ਆਸ਼ਿਖ ਦੀਨ ॥੩੭॥
ਪੂਰਬ ਕੇ ਪ੍ਰਸੰਗ ਪੁਨ ਕਹੇ।
ਕਹਾਂ ਅਜੀਤ ਸਿੰਘ ਮ੍ਰਿਤੁ ਲਹੇ?
ਹੋਨਹਾਰ ਸੋ ਮਿਟਤਿ ਨ ਕਬੈ।
ਬੁਧਿ ਬਲ ਤੇ ਪ੍ਰਯਾਸ ਕਰਿ ਸਬੈ ॥੩੮॥
ਪੁਨ ਮਾਤਾ ਨੇ ਭਨੋਣ ਬ੍ਰਿਤੰਤ।
ਮੁਝ ਕੋ ਸੰਕਟ ਰਹੇ ਅਨਤ।
ਲਰਿ ਕਰਿ ਜਬਿ ਅਜੀਤ ਸਿੰਘ ਮਾਰਾ।
ਪੀਛੇ ਲੁਟੋ ਮੋਹਿ ਘਰ ਸਾਰਾ ॥੩੯॥
ਵਸਤੁ ਸ਼ਾਹੁ ਕੇ ਗਈ ਖਗ਼ਾਨੇ।
ਬਰਜੋ ਕਿਸੂ ਨ ਮਮ ਘਰ ਜਾਨੇ੧।
ਰਾਜਾ ਰਾਮ ਸੁਨਤਿ ਕਹਿ ਧੀਰ।
ਮੈਣ ਅਬਿ ਕਹੌਣ ਸ਼ਾਹੁ ਕੇ ਤੀਰ ॥੪੦॥
ਇਮ ਸੁਨਾਇ ਬਿਚ ਦੁਰਗ ਪਯਾਨਾ।
ਸ਼ਾਹੁ ਸਮੀਪ ਬ੍ਰਿਤੰਤ ਬਖਾਨਾ।
ਪ੍ਰਥਮ ਬਹਾਦਰ ਸ਼ਾਹੁ ਬਡੇਰੇ।
ਤਿਸ ਪਰ ਸਤਿਗੁਰ ਖੁਸ਼ੀ ਘਨੇਰੇ ॥੪੧॥
ਸਲਤਨ ਦੀਨਿ ਫੇਰ ਤੁਮ ਘਰ ਸੋਣ।
ਤਾਰਾਆਗ਼ਮ ਹਤਿ ਇਕ ਸਰ ਸੋਣ।
ਤਿਸ ਗੁਰ ਕੀ ਗੇਹਨ ਬਿਚ ਪੁਰੀ।
ਸਮਾ ਬਿਤਾਵਨ ਕੇ ਹਿਤ ਥਿਰੀ ॥੪੨॥
ਤਿਹ ਘਰ ਲੂਟਿ ਖਗ਼ਾਨੇ ਡਾਰਾ।
ਇਹ ਤੁਮ ਕੋ ਹੈ ਬਹੁ ਬੁਰਿਆਰਾ।
ਗੁਰ ਪੀਰਨ ਕੋ ਅਦਬ ਬਡੇਰਾ।
ਸੁਖ ਪ੍ਰਾਪਤ ਹੈ ਲੋਕ ਘਨੇਰਾ ॥੪੩॥
ਸੁਨਤਿ ਸ਼ਾਹੁ ਅੁਰ ਤ੍ਰਾਸ ਬਿਚਾਰਾ।
ਕਹੋ ਸਮਾਜ ਫੇਰ ਦਿਹੁ ਸਾਰਾ।
੧ਮੇਰਾ ਘਰ ਜਾਣਕੇ।