Sri Gur Pratap Suraj Granth

Displaying Page 256 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੭੧

ਨਮਹੁ ਕਰਤਿ੧, ਇਨ ਦਿਸ਼ਾ ਨਿਹਾਰੋ ॥੧੩॥
ਤਬਿ ਸ਼੍ਰੀ ਅਮਰ ਨਮ੍ਰਿ ਹੁਇ ਕਹੋ।
ਇਨ ਸੋਣ ਮੈਣ ਕੁਛ ਕਾਮ ਨ ਲਹੋ।
ਕਰਹੁਣ ਕਹਾਂ ਮੈਣ ਇਨ ਕੋ ਲੋਰ।
ਬਸਹੁ ਰਿਦੇ ਪਦ ਪੰਕਜ ਤੋਰ ॥੧੪॥
ਸਭਿ ਕੇ ਮਨ ਕੀ ਜਾਨਹੁ ਸਾਮੀ।
ਜਿਮਿ ਬਰਤਹਿ ਤਿਮ ਅੰਤਰਜਾਮੀ।
ਯਾਂ ਤੇ ਮੇਰੇ ਮਨ ਕੀ ਜਾਨ।
ਬਸੋ ਰਿਦੇ ਨਿਤ ਕਾਣਖ ਮਹਾਨ ॥੧੫॥
ਸ਼੍ਰੀ ਅੰਗਦ ਸੁਨਿ ਪੁਨ ਸਮਝਾਇਵ।
ਬਿਨਾ ਕਹੇ ਇਹ ਸਭਿ ਢਿਗ ਆਇਵ।
ਕਰਨਹਾਰ ਆਗਾ ਨਿਤ ਤੇਰੀ।
ਸਗਲ ਭਾਤਿ ਇਨ ਸ਼ਕਤਿ ਬਡੇਰੀ ॥੧੬॥
ਚਹਹੁ ਕਹਹੁ, ਨਹਿਣ ਚਹਹੁ, ਨ ਕਹੀਅਹਿ।
ਏ ਸਭਿ ਨਿਕਟ ਆਪਨੇ ਲਹੀਅਹਿ।
ਸਕਲ ਜਗਤ ਕੋ ਤੁਝ ਗੁਰ ਕੀਨਾ।
ਰਾਜ ਜੋਗ ਸਿੰਘਾਸਨ ਦੀਨਾ ॥੧੭॥
ਸਜ਼ਤਨਾਮ ਕੋ ਸਿਮਰਨ ਸਾਰੇ।
ਅੁਪਦੇਸ਼ਹੁ, ਹੁਇ ਭਗਤ ਅੁਦਾਰੇ੨।
ਨਰਨ ਹਗ਼ਾਰਨਿ ਕੋ ਕਜ਼ਲਾਨ।
ਕਰੋ ਆਪ ਦੇ ਕਰਿ ਅੁਰ ਗਾਨ ॥੧੮॥
ਪ੍ਰੇਮ ਭਗਤਿ ਮੈਣ ਹੇਰਿ ਤੁਮਾਰੀ।
ਬਸਿ ਹੈ ਦਈ ਸਮ੍ਰਿਜ਼ਧੀ੩ ਸਾਰੀ।
ਪੈਸੇ ਪੰਚ ਨਾਲੀਅਰ ਏਕ।
ਲੇ ਬੁਜ਼ਢੇ ਤੇ ਜਲਧਿ ਬਿਬੇਕ੪ ॥੧੯॥
ਠਾਂਢੇ ਭਏ ਪ੍ਰਦਜ਼ਛਨ ਦੀਨੀ।
ਸ਼੍ਰੀ ਗੁਰ ਘਰ ਕੀ ਰੀਤਿ ਸੁ ਕੀਨੀ।
ਪੈਸੇ ਪੰਚ ਅਗਾਰੀ ਧਰੇ।


੧ਏਹ ਤੁਹਾਲ਼ ਨਮਸਕਾਰ ਕਰ ਰਹੇ ਹਨ।
੨ਸ੍ਰੇਸਟ।
੩ਐਸ਼ਰਜ।
੪ਭਾਵ ਗੁਰ ਜੀ ਨੇ।

Displaying Page 256 of 626 from Volume 1