Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੧
ਤਹਾਂ ਗੁਰੂ ਆਨਿ ਬਨੈਣ ਕੇਵਟ ਜਹਾਜ ਕੇ।
ਸਾਗਰ ਗੰਭੀਰ ਪਰ ਪ੍ਰੇਮ ਤੇ ਅਛੋਭ ਨਹਿਣ
ਭਨਤਿ ਸੰਤੋਖ ਸਿੰਘ ਗੁਨ ਮਹਾਂਰਾਜ ਕੇ।
ਦੈਯਾ ਰਾਜ ਤਾਜ ਕੇ, ਬ੍ਰਿਧੈਯਾ ਸੁਖ ਸਾਜ ਕੇ
ਰਖੈਯਾ ਦਾਸ ਲਾਜ ਕੇ ਕਰੈਯਾ ਕਵਿ ਕਾਜ ਕੇ ॥੧੮॥
ਭੀਰ = ਭੀੜ, ਤੰਗੀ, ਔਖ, ਮੁਸ਼ਕਲ। ਧੀਰ = ਧੀਰਜ।
ਸਥੰਭ = ਥੰਮਾਂ। ਮੁਰਾਦ ਹੈ ਅਹਿਜ਼ਲਤਾ ਤੋਣ।
ਮਹਾਂਬੀਰ = ਬੜੇ ਬਹਾਦੁਰ। ਰਜ਼ਛਕ = ਰਜ਼ਖਾ ਕਰਨ ਵਾਲੇ।
ਦੁਖਦ = ਦੁਖਦਾਈ। ਸਮਾਜ = ਸਮੂਹ, ਇਕਜ਼ਠ
ਦੁਖਦ ਸਮਾਜ-ਤੋਣ ਮੁਰਾਦ ਹੈ, ਦੁਖ ਦੇਣ ਵਾਲੇ ਸਾਮਾਨਾਂ ਦੇ ਸਮੂਹ।
ਤਰੰਗ ਚੈ = ਲਹਰਾਣ ਦੇ ਸਮੂਹ = ।ਸੰਸ: ਚਯ = ਸਮੂਹ॥।
ਅੁਤੰਗ = ਅੁਜ਼ਚੇ ਅੁਜ਼ਚੇ। ਕੇਵਟ = ਮਲਾਹ।
ਗੰਭੀਰ = ਡੂੰਘੇ। ਡੂੰਘੇ ਪਾਂੀ ਅਡੋਲ ਹੁੰਦੇ ਹਨ, ਇਸ ਲਈ ਮੁਰਾਦ ਅਡੋਲ ਤੋਣ ਹੈ; ਪਦ-
ਗੰਭੀਰ-ਕੇਵਲ ਪਾਂੀ ਦੇ ਡੂੰਘ ਵਾਸਤੇ ਨਹੀਣ ਵਰਤੀਣਦਾ, ਪਰ ਸੁਭਾਵ ਦੇ ਡੂੰਘਾ ਪਨ,
ਅਡੋਲਤਾ, ਅਛੋਭਤਾ ਅਰਥਾਂ ਵਿਚ ਵੀ ਵਰਤੀਣਦਾ ਹੈ।
ਅਛੋਭ = ਜੋ ਦੁਖੇ ਨਾ।
ਅਛੋਭ ਨਹਿਣ = ਜੋ ਅਛੋਭ ਨਾ ਰਹਿ ਸਕੇ, ਜੋ ਦੁਖੇ। ਭਾਵ, ਦੂਸਰੇ ਦਾ ਦੁਖ ਦੇਖਕੇ
ਦੁਖੀ ਹੋਵੇ। ਭਾਵ ਹਮਦਰਦੀ ਵਿਚ ਆਅੁਣਾ।
ਭਨਤਿ = ਕਹਿਣਦਾ ਹੈ। ਦੈਯਾ = ਦੇਣ ਵਾਲੇ, ਦਾਤੇ।
ਬ੍ਰਿਧੈਯਾ = ਵਧਾਅੁਣ ਵਾਲੇ। ਸਾਜ = ਸਮਾਨ। ।ਫਾਰਸੀ, ਸਾਗ਼॥
ਅਰਥ: (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਦਾਸਾਂ ਲ਼ ਭੀੜ ਆ ਪਈ ਤੇ ਧੀਰਜ ਦੇਕੇ ਥੰਭੇ ਵਾਣੂ
(ਮਗ਼ਬੂਤ) ਕਰ ਦੇਣਦੇ ਹਨ, (ਅਤੇ ਜਦ ਅੁਨ੍ਹਾਂ ਲ਼) ਦੁਖਦਾਈ ਸਮਾਜ ਆ ਘੇਰਦੇ ਹਨ,
(ਤਾਂ ਆਪ) ਮਹਾਂ ਬੀਰ ਰਜ਼ਛਕ (ਹੋ ਖੜੋਣਦੇ ਹਨ)। (ਜਿਥੇ ਦਾਸਾਂ ਦੇ ਬੇੜੇ ਅਗੇ)
ਬਿਘਨਾਂ ਦੇ ਤ੍ਰੰਗ ਇਕਵਾਰਗੀ ਹੀ ਅੁਜ਼ਚੇ-ਅੁਜ਼ਚੇ ਅੁਜ਼ਠਂ ਲਗ ਜਾਣ ਓਥੇ ਗੁਰੂ ਜੀ
ਜਹਾਜ ਦੇ ਮਲਾਹ ਆ ਬਣਦੇ ਹਨ। ਸੰਤੋਖ ਸਿੰਘ (ਗੁਰੂ) ਮਹਾਰਾਜ ਦੇ ਗੁਣ (ਕਥਨ
ਕਰਦਾ ਹੋਯਾ) ਕਹਿਣਦਾ ਹੈ ਕਿ (ਆਪ) ਸਮੁੰਦਰ ਵਾਣ ਅਡੋਲ ਹਨ, ਪਰ (ਜੀਕੂੰ
ਸਮੁੰਦਰ ਪ੍ਰੇਮ ਤੋਣ ਅਛੋਭ ਹੈ ਤੀਕੂੰ ਗੁਰੂ ਜੀ) ਪ੍ਰੇਮ ਤੋਣ ਅਛੋਭ ਨਹੀਣ ਹਨ। ਰਾਜ ਤਾਜ
ਦੇ ਦਾਤੇ ਹਨ, ਸੁਖ ਦੇ ਸਾਮਾਨਾਂ ਦੇ ਵਧਾਅੁਣ ਹਾਰੇ ਹਨ, ਦਾਸਾਂ ਦੀ ਲਾਜ ਰਜ਼ਖਂ ਵਾਲੇ
ਹਨ, ਤੇ ਕਵੀਆਣ ਦੇ ਕੰਮ ਸਵਾਰਣ ਵਾਲੇ ਹਨ।
ਭਾਵ: ਸਤਿਗੁਰੂ ਜੀ ਦੇ ਸਾਰੇ ਗੁਣ ਗਿਂਕੇ ਅੰਤਮ ਗੁਣ ਵਿਚ ਸਾਰੀ ਮੁਰਾਦ ਖੁਲ੍ਹਦੀ ਹੈ।
ਕਵਿ ਜੀ ਹੁਣ ਨਵਾਣ ਪਾਤਸ਼ਾਹੀਆਣ ਦਾ ਇਤਿਹਾਸ ਲਿਖਂ ਲਗੇ ਹਨ, ਇਹ ਕੰਮ ਮਹਾਂ
ਕਠਨ ਹੈ, ਤੇ ਆਪਦਾ ਚਿਜ਼ਤ ਅਪਣੀ ਅਸਮਜ਼ਰਥਾ ਤੋਣ ਡੋਲਦਾ ਹੈ, ਇਸ ਕਰਕੇ ਅੁਸ
ਦੀ ਨਿਰਵਿਘਨ ਸਮਾਪਤੀ ਲਈ ਸਤਿਗੁਰ ਵਜ਼ਲ ਤਕਦੇ ਹਨ, ਤੇ ਦਜ਼ਸਦੇ ਹਨ ਕਿ ਅੁਹ
ਮੁਸ਼ਕਲਾਂ ਵੇਲੇ, ਦੁਜ਼ਖਾਂ ਵੇਲੇ, ਆਸਾ ਦਾ ਜਹਾਜ ਡੁਜ਼ਬਣ ਵੇਲੇ ਦਾਸਾਂ ਲ਼ ਬਹੁੜਦੇ ਹਨ।
ਹੈਨ ਅਡੋਲ ਕਿਅੁਣਕਿ ਪੂਰਨ ਹਨ, ਪਰ ਪ੍ਰੇਮ ਦੀ ਸੁਰ ਜਦ ਕੰਨੀਣ ਪਵੇ ਤਾਂ ਦ੍ਰਵਦੇ
ਹਨ, ਤਦ ਅੁਹ ਗ਼ਰੂਰ ਕਵੀ ਦੇ ਕਾਜ ਵਿਚ ਸਹਾਯਤਾ ਕਰਨਗੇ। ਅੁਹ ਦਾਸਾਂ ਦੀ ਲਾਜ