Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੩੯
ਸੋ ਬੋਲੋ ਨਿਸ਼ਚੈ ਮ੍ਰਿਤੁ ਪਾਈ।
ਤੀਨ ਬਾਰ ਗੁਰ ਗਿਰਾ ਹਟਾਈ।
ਸੁਨਿ ਪ੍ਰਭੁ ਮੁਸ਼ਟ ਖੋਲਿ ਕਰਿ ਭਾਖਾ।
ਤਿਸ ਕੋ ਭੌਰ੧ ਹਮਹੁ ਗਹਿ ਰਾਖਾ ॥੨੯॥
ਨਹਿ ਬਚ ਮਾਨਾ, ਸੋ ਅਬਿ ਛੋਰਾ।
ਨਾਂਹਿਤ ਜੀਵ ਅੁਠਤਿ ਜੁਤਿ ਜੋਰਾ੨।
ਨਿਜ ਮੁਸ਼ਟੀ ਮਹਿ ਰਾਖੋ ਰੋਕ।
ਹਿਤ ਜਿਵਾਇਬੇ ਕਰਨ ਅਸ਼ੋਕ ॥੩੦॥
ਸਜ਼ਤ ਬਚਨ ਤੈਣ ਕੋਣ ਨਹਿ ਮਾਨੋਣ?
ਮਰੋ ਜਿਵਾਵਤਿ੩, ਸੋ ਤੈਣ ਹਾਨੋਣ੪।
ਰੁਦਤਿ ਗਯੋ ਮਿਲਿ ਕੀਨਸਿ ਦਾਹ।
ਭਯੋ ਚੌਧਰੀ ਤਤਛਿਨ ਸਾਹ ॥੩੧॥
ਪੁਨ ਸ਼੍ਰੀ ਪ੍ਰਭੁ ਤਾਰੀ ਕਰਿਵਾਈ।
ਡਾਰੇ ਗ਼ੀਨ ਹਯਨਿ ਸਮੁਦਾਈ।
ਕਰੋ ਕੂਚ ਚਲਿ ਪਰੇ ਅਗੇਰੇ।
ਕਿਤਿਕ ਕੋਸ ਅੁਲਘੇ ਜਿਸ ਬੇਰੇ ॥੩੨॥
ਬਹਿਵਲ੫ ਤੇ ਸਿਅੁਰਾਸੀ੯ +ਨਾਮੂ।
ਕਰੇ ਬਿਲੋਕਨ ਜਬਿ ਏ ਗ੍ਰਾਮੂ।
ਡੇਰਾ ਕਰਤਿ ਭਏ ਸੁਭ ਥਾਨ।
ਸਨੇ ਸਨੇ ਪਹੁਚੇ ਸਭਿ ਆਨਿ ॥੩੩॥
ਪਹਿਰ ਤੀਸਰਾ ਦਿਨ ਕੋ ਭਯੋ।
ਮਾਦਿਕ ਤਬਿ ਅਨਾਇ ਛਕਿ ਲਯੋ।
ਦੋਦੇਵਾਲ ਤਾਲ ਕੋ ਨਾਮੂ।
ਤਿਸ ਮਹਿ ਸੁਨਿ ਜਲ ਕੋ ਅਭਿਰਾਮੂ ॥੩੪॥
ਹੇਤ ਸੁਚੇਤੇ ਤਿਸ ਢਿਗ ਗਏ।
ਸੌਚ ਸ਼ਨਾਨ ਤਹਾਂ ਕਰਿ ਲਏ।
ਏਕ ਸ਼ਹੀਦ ਤੁਰਕ ਤਬਿ ਆਵਾ।
੧ਜੀਵ ਆਤਮਾ।
੨ਬਲ ਨਾਲ।
੩ਅਸੀਣ ਜਿਵਾ ਦਿੰਦੇ।
੪ਤੂੰ ਮਾਰ ਦਿਜ਼ਤਾ ਹੈ।
੫ਨਾਮ ਹਨ ਪਿੰਡਾਂ ਦੇ।
+ਸਾਖੀਆਣ ਵਾਲੀ ਪੋਥੀ ਵਿਚ ਪਾਠ ਸਿਅੁਰਾਮੀ ਹੈ, ਜੋ ਠੀਕ ਹੈ।