Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੯
੫. ।ਪੈਣਦੇ ਦਾ ਘਰ ਜਵਾਈ। ਸ਼੍ਰੀ ਤੇਗ ਬਹਾਦਰ ਜੀ ਦੇ ਵਿਆਹ ਦੀ ਤਿਆਰੀ॥
੪ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੬
ਦੋਹਰਾ: ਤਨੁਜਾ ਪੈਣਦੇ ਖਾਨ ਕੀ, ਬਰ ਕੇ ਅੁਚਿਤ ਪਛਾਨ।
ਛੋਟੇ ਮੀਰ ਸੁ ਗ੍ਰਾਮ ਮਹਿ, ਬਾਸਹਿ ਏਕ ਪਠਾਨ ॥੧॥
ਹਾਕਲ ਛੰਦ: ਤਿਹ ਨਾਮ ਖਾਨ ਅਸਮਾਨਾ।
ਬਯ ਖੋੜਸ ਬਰਖਨਿ ਜਾਨਾ।
ਸੋ ਪਦਰ੧ ਸਮੇਤ ਬਸੰਤਾ।
ਢਿਗ ਸ਼ਾਹੁ ਚਾਕਰੀ ਵੰਤਾ ॥੨॥
ਸਨਮਾਨ ਸਮੇਤ ਮਹਾਨਾ।
ਧਨ ਸ਼ਾਹੁ ਦੇਤਿ ਭਟ ਜਾਨਾ।
ਨਿਜ ਸਮਤਾ੨ ਭਲੇ ਪਛਾਨੀ।
ਕੁਲ, ਧਨ, ਬਯ ਸੁੰਦਰ ਮਾਨੀ ॥੩॥
ਤਬਿ ਪੈਣਦੇ ਖਾਨ ਕਰਿ ਨਾਤਾ।
ਦੇ ਸੁਤਾ ਸੁ ਕੀਨਿ ਜਮਾਤਾ।
ਤਤਕਾਲ ਨਿਕਾਹੁ ਕਰਾਯੋ।
ਘਰ ਅਪਨੇ ਤਿਸੈ ਬਸਾਯੋ ॥੪॥
ਸੁਤ ਅੁਪਜੋ ਬਾਰਿਕ ਸੋਈ੩।
ਤਨੁਜਾਪਤਿ ਸੁਤ ਸਮ ਜੋਈ੪।
ਤਿਸ ਦੇਖਿ ਰਹੈ ਸੁਖ ਪਾਈ।
ਕਰਿ ਰਾਖੋ ਸਦਨ ਜਵਾਈ੫ ॥੫॥
ਲੇ ਗੁਰ ਤੇ ਵਸਤੁ ਮਹਾਨਾ।
ਸਭਿ ਦੇਤਿ ਤਾਂਹਿ ਸੁਖ ਮਾਨਾ।
ਤਿਮ ਪੈਣਦੇ ਖਾਨ ਕੀ ਦਾਰਾ।
ਬਹੁ ਕਰਤਿ ਰਹਤਿ ਨਿਤ ਪਾਰਾ ॥੬॥
ਕਰਿ ਭੋਜਨ ਸਾਦਲ ਨਾਨਾ।
ਅਚਿਵਾਇ ਆਪਨੇ ਪਾਨਾ।
ਇਮ ਬੀਤੋ ਕੇਤਿਕ ਕਾਲਾ।
ਮਿਲਿ ਭੋਗਹਿ ਅਨਦ ਬਿਸਾਲਾ ॥੭॥
੧ਪਿਤਾ।
੨ਬਰਾਬਰੀ।
੩(ਪੈਣਦੇ ਦੇ ਘਰ ਜੋ) ਪੁਜ਼ਤ੍ਰ ਹੋਇਆ ਅੁਹ ਅਜੇ ਬਾਲਕ ਸੀ (ਇਸ ਵਾਸਤੇ)।
੪ਜਵਾਈ ਲ਼ ਪੁਜ਼ਤਰ ਵਾਣਗ ਦੇਖਦਾ ਸੀ (ਪੈਣਦਾ)।
੫ਘਰ ਜਵਾਈ ਬਣਾ ਰਖਿਆ।