Sri Gur Pratap Suraj Granth

Displaying Page 260 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੨੭੩

੩੧. ।ਸ਼੍ਰੀ ਹਰਿਗੋਵਿੰਦ ਜੀ ਪੜ੍ਹਨੇ ਬੈਠੇ॥
੩੦ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੩੨
ਦੋਹਰਾ: ਇਸ ਪ੍ਰਕਾਰ ਸ਼੍ਰੀ ਸਤਿਗੁਰੂ, ਕੀਨਸਿ ਦੋਸ ਬਿਤੀਤ।
ਨਦਨ ਹਰਿ ਗੋਵਿੰਦ ਜੀ, ਤਨ ਬਿਲਦ ਮੁਦ ਚੀਤ੧ ॥੧॥
ਹਾਕਲ ਛੰਦ: ਪ੍ਰਿਯ ਪੁਜ਼ਤ੍ਰ ਬਿਲੋਕ ਬਿਚਾਰੈਣ।
ਸ਼੍ਰੀ ਅਰਜਨ ਇਮ ਅੁਰਧਾਰੈਣ।
-ਚਟਸਾਲ੨ ਬਿਸਾਲ ਬਿਠਾਵੈਣ।
ਤਹਿ ਬੈਠਤਿ ਬਿਜ਼ਦਾ ਪਾਵੈਣ ॥੨॥
ਕਿਸ ਥਾਨ ਪਠੈਣ- ਸੁ ਬਿਚਾਰੀ।
ਪੁਨ ਮਨ ਮੈਣ ਬੈਸੋ ਧਾਰੀ।
-ਜੋ ਹਮਰੋ ਭ੍ਰਾਤ ਬਡੇਰੋ।
ਅੁਰ ਸਰਲ ਸੁਸ਼ੀਲ ਘਨੇਰੋ ॥੩॥
ਸ਼ੁਭ ਮਹਾਂਦੇਵ ਜਿਸ ਨਾਮੂ-।
ਚਲਿ ਗਏ ਤਿਸੀ ਕੇ ਧਾਮੂ।
ਕਰਿ ਬੰਦਨ ਸਾਦਰ ਬੈਸੇ।
ਬਲਦੇਵ੩ ਅਜ਼ਗ੍ਰ ਹਰਿ੪ ਜੈਸੇ ॥੪॥
ਮ੍ਰਿਦੁ ਬਿਨੈ ਸਪ੍ਰੇਮ* ਬਖਾਨੇ।
ਤੁਮ ਭ੍ਰਾਤਾ ਅਹੋ ਮਹਾਨੇ।
ਸਮ ਪਿਤਾ ਸਦੀਵ ਹਮਾਰੇ।
ਗੁਨ ਅਅੁਗਨ ਕੋ ਨ ਚਿਤਾਰੇ ॥੫॥
ਹਰਿ ਗੋਬਿੰਦ ਦਾਸ ਤੁਮਾਰਾ।
ਗਨ ਬਿਘਨ ਬਿਦਾਰ ਅੁਬਾਰਾ।
ਅਬਿ ਲਾਯਕ ਪਠਿਬੇ ਸੋਅੂ।
ਜੋ ਬਿਜ਼ਦਾ ਲੇਵਹਿ ਕੋਅੂ ॥੬॥
ਤੁਮ ਆਪ ਦੇਹੁ ਫੁਰਮਾਈ।
ਹਿਤ ਬਿਜ਼ਦਾ ਜਹਾਂ ਪਠਾਈ।
ਸੁਨਿ ਮਹਾਂਦੇਵ ਮਤਿ ਦੀਹਾ੧।


੧ਪੁਜ਼ਤਰ ਹਰਗੋਵਿੰਦ ਜੀ ਦਾ ਸਰੀਰ ਤੇ ਪ੍ਰਸੰਨ ਮਨ (ਦੇਖਕੇ)। ਬਿਲੋਕ ਪਦ ਅਗਲੀ ਤੁਕ ਵਿਚ ਹੈ। (ਅ)
ਸਰੀਰ ਵਧਦਾ (ਦੇਖਕੇ) ਚਿਤ ਵਿਚ ਪ੍ਰਸੰਨ ਹੁੰਦੇ ਹਨ।
੨ਪਾਠਸ਼ਾਲਾ।
੩ਕ੍ਰਿਸ਼ਨ ਜੀ ਦਾ ਵਡਾ ਭਾਈ।
੪ਕ੍ਰਿਸ਼ਨ।
*ਪਾ:-ਸਮੇਤ।

Displaying Page 260 of 591 from Volume 3