Sri Gur Pratap Suraj Granth

Displaying Page 261 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੭੪

੩੬. ।ਮਸੰਦਾਂ ਦੇ ਕਹਿਂ ਤੇ ਮਾਤਾ ਜੀ ਦਾ ਸਮਝਾਅੁਣਾ॥
੩੫ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੩੭
ਦੋਹਰਾ: ਇਸ ਪ੍ਰਕਾਰ ਕੋ ਮਤ ਕਰੋ, ਬਾਹ ਨਿਕਟ ਪੁਨ ਜਾਇ।
ਇਕ ਡੇਰਾ ਅਰੁ ਦੁਰਦ ਕੋ, ਗੁਰ ਤੇ ਜਾਚਤਿ ਲਾਇ ॥੧॥
ਚੌਪਈ: ਭੀਮਚੰਦ ਇਮ ਟਰਿ ਕੁਛ ਰਹੋ।
ਬਾਹ ਪ੍ਰਤੀਖਤਿ ਆਨਦ ਲਹੋ।
ਇਤ ਕਲੀਧਰ ਕਰਹਿ ਬਿਲਾਸਾ।
ਸ਼ਸਤ੍ਰਨਿ ਕੋ ਨਿਤ ਹੁਇ ਅਜ਼ਭਾਸਾ ॥੨॥
ਦਿਨ ਪ੍ਰਤਿ ਰਾਖਹਿ ਆਯੁਧ ਧਾਰੀ।
ਮਹਾਂ ਸੁਭਟ ਜੇ ਜੰਗ ਮਝਾਰੀ।
ਤੋਮਰ ਤੀਰ ਤੁਪਕ ਚਲਿਵਾਵੈਣ।
ਬ੍ਰਿੰਦ ਤੁਰੰਗਮ ਮੋਲ ਅਨਾਵੈਣ ॥੩॥
ਭਈ ਕਲਮ ਜਾਰੀ੧ ਭਟ ਰਾਖੇ।
ਬਿਦਤੀ ਜਗਤ, ਗੁਰੂ ਰਣ ਕਾਣਖੇ।
ਬੀਰ ਸਧੀਰਨਿ ਕੀ ਬਡ ਭੀਰ।
ਗਹੈਣ ਤੁਫੰਗਨ, ਤੋਮਰ, ਤੀਰ ॥੪॥
ਬ੍ਰਿੰਦ ਮਸੰਦ ਬਿਲਦ ਅਤੰਕ੨।
-ਦੁੰਦਭਿ ਪਰੈ੩- ਰਹੈਣ ਚਿਤ ਸ਼ੰਕ।
-ਸ਼੍ਰੀ ਗੁਰ ਹਰਿਗੁਵਿੰਦ ਕੇ ਜੰਗ।
ਸੁਨੇ ਸਮੂਹ ਭਏ ਭਟ ਭੰਗ੪ ॥੫॥
ਅਨਿਕ ਰੀਤਿ ਕੇ ਪਾਇ ਬਿਖਾਦੂ੫।
ਜਿਤ ਕਿਤ ਬਿਚਰਤਿ ਠਾਨਤ ਬਾਦੂ੬।
ਬਸਹਿ ਅਨਦਪੁਰਿ ਵਿਖੈ ਸੁਖਾਰੇ।
ਸੰਗਤਿ ਆਇ ਚਲੀ ਜਗ ਸਾਰੇ ॥੬॥
ਕਿਸ ਕੀ ਚਿੰਤ ਨਹੀਣ ਕਿਸ ਰੀਤਿ।
ਸਰਬ ਪਦਾਰਥ ਘਰ ਮੈਣ ਨੀਤ।
ਅੁਚਿਤ ਨਹੀਣ ਨਾਹਕ ਅੁਤਪਾਤੀ।


੧ਕਲਮ ਜਾਰੀ ਹੋਣਾ ਇਕ ਮੁਹਾਵਰਾ ਹੈ ਭਾਵ ਹੈ ਫੌਗ਼ਾਂ ਭਰਤੀ ਕਰਨੀਆਣ।
੨ਡਰਦੇ ਹਨ।
੩ਭਾਵ (ਕਦੇ) ਜੰਗ ਪਵੇਗਾ।
੪ਮਾਰੇ ਗਏ।
੫ਦੁਜ਼ਖ।
੬ਫਿਰਦੇ ਰਹੇ ਕਰਕੇ ਝਗੜਾ।

Displaying Page 261 of 372 from Volume 13