Sri Gur Pratap Suraj Granth

Displaying Page 262 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੨੭੪

ਬਹੁਰ ਕਰੀ ਨਗੀ ਸ਼ਮਸ਼ੇਰ।
ਮਾਰਿ ਮਲੇਛਨ ਕੋ ਸਮ ਸ਼ੇਰ*।
ਰਾਤਿ ਅੰਧੇਰੀ ਸੂਝ ਨ ਆਈ।
ਆਪਸ ਮਹਿ ਤਰਵਾਰ ਚਲਾਈ ॥੩੪॥
ਹੁਤੀ ਚਮੂੰ ਦਸ ਦੋਇ ਹਗ਼ਾਰ।
ਆਪਸ ਮਹਿ ਕਟਿਗੇ ਤਿਸ ਬਾਰ।
ਸਿੰਘ ਜੰਗ ਮਹਿ ਸੁਰਗ ਸਿਧਾਰੇ।
ਦੁਸ਼ਟ ਹਗ਼ਾਰਹੁ ਤਹਾਂ ਪ੍ਰਹਾਰੇ ॥੩੫॥
ਹਠੀ ਸਿੰਘ ਤਹਿ ਤੇ ਨਿਕਸੋ।
ਪੁਨ ਬੁਰਹਾਨ ਪੁਰ ਚਲਿ ਗਯੋ।
ਬਸੋ ਤਹਾਂ ਬਡ ਸਦਨ ਚਿਨਾਏ।
ਸਿਖ ਸੰਗਤਿ ਕਰਿ ਕੈ ਸਮੁਦਾਏ ॥੩੬॥
ਸੁਤ ਅੁਤਪੰਨ ਭਯੋ ਨਹਿ ਕੋਈ।
ਬੈਸ ਬਿਤਾਈ ਤਹਿ ਬਸਿ ਸੋਇ।
ਏਕ ਸੁਤਾ ਅੁਪਜੀ ਤਿਸ ਕੇਰੇ।
ਪੁਨ ਪ੍ਰਲੋਕ ਭਾ ਤਹਾਂ ਭਲੇਰੇ ॥੩੭॥
ਅਬਿ ਲੌ ਚਿੰਨ੍ਹਤ ਪੁਰਿ ਬੁਰਹਾਨੇ।
ਹਠੀ ਸਿੰਘ ਕੋ ਥਲ ਨਰ ਜਾਨੇ।
ਅਹਿਮਦਸ਼ਾਹ ਮੁਰੋ ਪੁਨ ਪਾਛੇ।
ਲਰਹਿ ਸਿੰਘ ਜਿਤ ਕਤ ਤੇ ਆਛੇ ॥੩੮॥
ਆਗਾ ਪਾਛਾ ਲੂਟਿ ਪਲਾਵੈ੧।
ਰਿਪੁ ਕੋ ਕਸ਼ਟ ਮਹਾਂ ਦਿਖਰਾਵੈਣ।
ਇਮ ਹੀ ਮਾਰਤਿ ਅਟਕ ਅੁਤਾਰਾ੨।
ਸ਼੍ਰੀ ਅੰਮ੍ਰਿਤਸਰ ਬਹੁਰ ਅੁਸਾਰਾ ॥੩੯॥
ਮ੍ਰਤਕਾ ਕਾਰ ਦੁਸਾਲਨਿ ਡਾਲੇ੩।
ਗੁਰੂ ਨੀਵ ਤੇ ਚਨੋ ਅੁਤਾਲੇ੪।
ਮਹਾਂ ਪ੍ਰੇਮ ਤੇ ਤਾਲ ਬਨਾਯੋ।


*ਪਾ:-ਦੇ ਗੇਰ।
੧(ਅਹਿਮਦ ਸ਼ਾਹ ਦੀ) ਫੌਜ ਲ਼ ਅਜ਼ਗੋਣ ਪਿਜ਼ਛੋਣ ਲੁਟਕੇ ਭਜ਼ਜ ਜਾਣਦੇ ਹਨ।
੨(ਅਹਿਮਦ ਸ਼ਾਹ ਲ਼) ਮਾਰਦਿਆਣ ਅਟਕੋਣ ਪਾਰ ਅੁਤਾਰਾ ਦਿਜ਼ਤਾ।
੩ਭਾਵ ਕਾਰ ਸੇਵਾ ਐਡੇ ਪ੍ਰੇਮ ਨਾਲ ਕੀਤੀ ਕਿ ਕਈਆਣ ਨੇ ਦੁਸ਼ਾਲਿਆਣ ਵਿਚ ਪਾ ਪਾ ਕੇ ਕਾਰ ਕਜ਼ਢੀ।
੪ਗੁਰੂ ਜੀ ਵਾਲੀ ਨੀਣਹ ਤੋਣ ਚਜ਼ਕ ਕੇ ਛੇਤੀ ਅੁਸਾਰ ਲਿਆ
(ਭਾਵ ਨੀਹਾਂ ਅੁਹੀ ਗੁਰੂ ਜੀ ਵਾਲਿਆਣ ਹੀ ਰਹੀਆਣ।)

Displaying Page 262 of 299 from Volume 20