Sri Gur Pratap Suraj Granth

Displaying Page 262 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੨੭੫

੩੮. ।ਸ਼੍ਰੀ ਰਾਮ ਰਾਇ ਨੇ ਮੋਇਆ ਬਜ਼ਕਰਾ ਜਿਵਾਯਾ॥
੩੭ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੩੯
ਦੋਹਰਾ: ਦਿਜ਼ਲੀ ਪੁਰਿ ਪਰਵੇਸ਼ ਕੈ, ਨਦਨ ਸ਼੍ਰੀ ਹਰਿਰਾਇ।
ਕਰੋ ਸਿਵਰ ਸੁਭ ਰੀਤਿ ਸੋਣ, ਰਹਿ ਮਜਲ਼੧ ਜਿਸ ਥਾਇ ॥੧॥
ਚੌਪਈ: ਤੁਰਕੇਸ਼ੁਰ ਬਹੁ ਰਿਦੇ ਬਿਚਾਰੇ।
ਅਪਨਿ ਸਲਾਹੀ ਸਕਲ ਹਕਾਰੇ।
ਅਗ਼ਮਤ ਦੇਨਹਾਰ ਅਬਿ ਆਯੋ।
ਆਪ ਨਹੀਣ, ਨਿਜ ਪੁਜ਼ਤ੍ਰ ਪਠਾਯੋ ॥੨॥
ਹਮ ਸੋਣ ਬਿਨਾ ਮਿਲੇ ਇਕ ਵਾਰੀ।
ਕਰਾਮਾਤ ਕੁਛ ਦੇਹਿ ਦਿਖਾਰੀ।
ਹੁਇ ਅਤਿ ਕਠਨ ਜੁ ਬਨ ਨਹਿ ਆਵੈ।
ਦਿਹੁ ਸਲਾਹ ਅਤਿ ਹੀਨਤਿ੨ ਪਾਵੈ ॥੩॥
ਕਾ ਕਹਿ ਪਠਹਿ, ਕਹਾਂ ਕਰਿਵਾਇ?
ਜਿਸ ਮਹਿ ਕਿਮ ਨਹਿ ਚਲਹਿ ਅੁਪਾਇ।
ਮਿਲਿਬੇ ਤੇ ਪੂਰਬ ਪਤਿਆਵੈਣ।
ਲਖਹਿ ਅੁਚਿਤ ਤਬਿ ਨਿਕਟਿ ਬੁਲਾਵੈਣ ॥੪॥
ਸੁਨਿ ਕਾਗ਼ੀ ਮੁਜ਼ਲਾਂ ਹਰਖਾਏ।
ਸ਼ਾਹ ਸਰਾਹਹਿ ਬਾਕ ਸੁਨਾਏ।
ਦਾਨਸ਼ਵੰਦ ਬਿਲਦ ਸਭਿਨਿ ਮੈਣ।
ਕਹਿ ਪਠਵਹੁ ਜਿਮ ਰੁਚਿ ਹੁਇ ਮਨ ਮੈਣ ॥੫॥
ਅਸ਼ਟਿ ਸਿਧਿ ਹੋਵਤਿ ਜਿਨ ਮਾਂਹੀ।
ਲਘੁ ਦੀਰਘ ਆਦਿਕ ਬਨ ਜਾਹੀਣ।
ਅਪਰ ਅਨੇਕ ਪ੍ਰਕਾਰਨਿ ਬਾਤ।
ਸੋ ਕਰਿ ਲੇਤਿ ਜਗਤ ਬਜ਼ਖਾਤ ॥੬॥
ਅਚਰਜ ਕੋ ਦਿਖਾਇ ਬਿਧਿ ਨਾਨਾ।
ਜੋ ਬੁਧਿ ਬਲ ਤੇ ਸਕੈ ਨ ਜਾਨਾ।
ਸਭਿ ਤੇ ਅੁਲਘਿ ਏਕ ਰੈ ਬਾਤ।
ਮ੍ਰਿਤਕ ਜਿਵਾਵਨਿ ਕੀ ਬਜ਼ਖਾਤ ॥੭॥
ਇਸ ਮਹਿ ਏਕ ਕਰਹੁ ਚਤੁਰਾਈ।
ਜਿਸ ਪ੍ਰਕਾਰ ਹਮ ਕਹੈਣ ਬੁਝਾਈ।


੧ਭਾਵ ਮਜਲ਼ ਦੇ ਟਿਜ਼ਲੇ, ਗੁਰਦੁਆਰਾ ਹੈ ਜਮਨਾ ਕਿਨਾਰੇ। ਜਿਥੇ ਆਦਿ ਤੋਣ ਛੇਵੇਣ ਪਾਤਸ਼ਾਹ ਟਿਕੇ ਸਨ।
੨ਹੀਂਤਾ।

Displaying Page 262 of 412 from Volume 9