Sri Gur Pratap Suraj Granth

Displaying Page 263 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੭੫

੨੮. ।ਭਾਈ ਦਯਾ ਸਿੰਘ ਜੀ ਦਾ ਜੂੰ॥
੨੭ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੨੯
ਦੋਹਰਾ: ਅਚਰਜ ਬਿਦਤੋ ਪੰਥ ਜਗ,
ਕਿਸਹੁ ਨ ਮਾਨਹਿ ਕਾਨ।
ਦੇ ਤੇ ਕੇ ਬਲੀ ਬਡ,
ਬਾਣਕੇ ਬੀਰ ਸੁਜਾਨ ॥੧॥
ਚੌਪਈ: ਕਹੋ ਕਿਸੂ ਕੋ ਕੋਣਹੂੰ ਨ ਮਾਨਹਿ।
ਗੋਰ ਮੜੀਨ੧ ਅਨਾਦਰ ਠਾਨਹਿ।
ਗੁਰ ਕੀ ਆਇਸੁ ਕੋ ਦਿਢ ਰਾਖਹਿ।
ਸਦਾ ਜੰਗ ਕੋ ਅੁਰ ਅਭਿਲਾਖਹਿ ॥੨॥
ਅੂਚੋ ਮਤਿ ਸਭਿ ਤੇ ਸੁਚਿ ਰਹੈਣ।
ਤਰਕ ਤੁਰਕ ਹਿੰਦੁਨਿ ਪਰ ਕਹੈਣ।
ਦੇਖਿ ਜਗਤ ਕੇ ਲੋਕ ਖਿਸਾਨਹਿ੨।
ਅਪਨੇ ਤੇ ਅਚਾਰ ਸ਼ੁਭ ਜਾਨਹਿ ॥੩॥
ਨਿਸ ਦਿਨ ਭਜਨ ਪ੍ਰਤਾਪ ਬਧੰਤਾ।
ਸਜ਼ਤਿਨਾਮ ਸਿਮਰਹਿ ਸੁਖਵੰਤਾ।
ਹਿੰਦੂ ਤੁਰਕ ਹੇਰਿ ਦੁਖ ਪਾਵਹਿ।
ਸ਼ੁਭ ਸਰੂਪ ਚਿਤ ਜਰੋ ਨ ਜਾਵਹਿ ॥੪॥
ਜਥਾ ਆਣਖ ਮਹਿ ਤ੍ਰਿਂ ਪਰ ਜਾਇ।
ਚੁਭਤਿ ਅਧਿਕ ਨਹਿ ਨਿਕਸਨ ਪਾਇ।
ਇਕ ਦਿਨ ਸ਼੍ਰੀ ਕਲੀਧਰ ਪਾਸ।
ਇਹ ਬ੍ਰਿਤੰਤ ਬਹੁ ਕਰਹਿ ਪ੍ਰਕਾਸ਼ ॥੫॥
ਸੁਨਿ ਕਰਿ ਸ਼੍ਰੀ ਮੁਖ ਤੇ ਬਿਕਸਾਏ।
ਸਰਬ ਸਰੀਰ ਬੀਰ ਰਸ ਛਾਏ।
ਬਿਕਸਤਿ ਬੋਲੇ ਬਚਨ ਕ੍ਰਿਪਾਲੂ।
ਦੁਹ ਆਣਖਨ੩ ਤ੍ਰਿਂ ਪਰੋ ਬਿਸਾਲੂ ॥੬॥
ਪਰੋ ਸੁ ਪਰੋ ਨ ਨਿਕਸਨ ਹੋਵੈ।
ਰੈਨ ਦਿਨਾ ਜੋਣ ਜਲ ਤਜਿ ਰੋਵੈਣ੪।
ਫੂਟ ਜਾਇਗੀ ਦੁਸ਼ਟਨਿ ਆਣਖ।

੧ਕਬਰਾਣ, ਸਮਾਧਾਂ।
੨ਖਿਝਦੇ ਹਨ। (ਅ) ਸ਼ਰਮਿੰਦੇ ਹੁੰਦੇ ਹਨ।
੩ਦੁਹਾਂ ਦੀਆਣ ਅਜ਼ਖਾਂ ਵਿਜ਼ਚ।
੪ਰਾਤ ਦਿਨੇ (ਨੇਤ੍ਰਾਣ ਤੋਣ) ਜਲ ਗੇਰ ਗੇਰ ਰੋਂਗੇ।

Displaying Page 263 of 448 from Volume 15