Sri Gur Pratap Suraj Granth

Displaying Page 263 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੨੭੬

ਬਿਨ ਨਰ ਸਦਨ ਨਹੀ ਨਿਬਹੀਜੈ ॥੨੬॥
ਇਮ ਕਹਿ ਫਤੇ ਸਿੰਘ ਕੋ ਮੋਰਾ।
ਕਾਚੇ ਲੋਕਨ ਧੀਰਜ ਛੋਰਾ।
ਖਾਨ ਪਾਨ ਕਰਿ ਦਿਵਸ ਬਿਤਾਯੋ।
ਸੰਧਾ ਸਮੈ ਤਿਮਰ ਗਨ ਛਾਯੋ ॥੨੭॥
ਡਲ ਸਿੰਘ ਕੰਕਨ ਦੋਨਹੁ ਅੁਤਰੇ੧।
ਹਿਤ ਤਕਰਾਈ ਗੁਰ ਢਿਗ ਧਰੇ।
ਸੁੰਦਰ ਖੰਡਾ ਦਯੋ ਟਿਕਾਈ।
ਬਾਹੀ ਸੰਗ ਮੰਚ ਕੇ ਲਾਈ੨ ॥੨੮॥
ਨਿਸ ਜਬਿ ਭਈ ਅਧਿਕ ਅੰਧਕਾਰਾ।
ਹਿਤ ਭਾਜਨ ਕੇ ਕੀਨਸ ਤਾਰਾ।
ਗੁਰ ਡੇਰੇ ਕੀ ਕਰੀ ਪ੍ਰਦਜ਼ਛਨ।
ਦੋਇ ਬਾਰ ਫਿਰਿ ਨੀਠ+ ਬਿਚਜ਼ਛਨ ॥੨੯॥
ਪੁਨ ਫਿਰਿਬੇ ਕੀ ਧੀਰ ਨ ਰਹੀ।
ਨਮੋ ਕਰੀ ਕਰ ਜੋਰੇ ਤਹੀਣ।
ਘਰਬਾਰੀ ਦਰਬਾਰੀ ਦੌਨ੩।
ਚਢਿ ਕਰਿ ਭਾਜਿ ਹਟੋ ਥਲ ਤੌਨ੪ ॥੩੦॥
ਸੰਗ ਬਿਰਾੜ ਬਹੁਤ ਹਟਿ ਆਏ।
ਇਕ ਸੋਢੀ ਕੋ ਭੀ ਸੰਗ ਲਾਏ।
ਜਾਮ ਜਾਮਨੀ ਤੇ ਪ੍ਰਭੁ ਜਾਗੇ।
ਸੌਚ ਸ਼ਨਾਨ ਕਰਨ ਕੋ ਲਾਗੇ ॥੩੧॥
ਚਾਰ ਘਰੀ ਕੇ ਅੰਮ੍ਰਿਤ ਵੇਲੇ।
ਬਸਤ੍ਰ ਸ਼ਸਤ੍ਰ ਪਹਿਰੇ ਸਭਿ ਲੇ ਲੇ।
ਬਹੁਰ ਕਹੋ ਡਲ ਸਿੰਘ ਕੋ ਲਾਵੈ।
ਹਮ ਢਿਗ ਬੈਠੇ, ਜਾਇ ਸੁਨਾਵੋ ॥੩੨॥


੧ਦੋਵੇਣ ਕੜੇ ਅੁਤਾਰਕੇ।
੨ਮੰਜੇ ਦੀ ਬਾਹੀ ਨਾਲ ਲਾਕੇ (ਖੰਡਾ ਰਖਿਆ)। (ਅ) ਗੁਰੂ ਜੀ ਦੇ ਪਲਘ ਦੇ ਨਾਲ ਬਾਣਹ ਲਾਕੇ (ਬੈਠਾ)।
+ਪਾ:-ਦੀਨ।
੩ਪਿਛੇ ਅੰਸੂ ੩੨ ਅੰਕ ੧੧ ਵਿਚ ਦੋ ਦੀਵਾਨ, ਦਰਬਾਰੀ ਸਿੰਘ ਤੇ ਅੁਸ ਦਾ ਭਾਈ ਘਰਬਾਰੀ ਸਿੰਘ, ਦਜ਼ਸੇ
ਹਨ। ਏਥੇ ਐਅੁਣ ਅਜ਼ਖਰ ਪਏ ਹਨ ਕਿ ਮਾਨੋਣ ਡਜ਼ਲੇ ਲ਼ ਹੀ ਦਰਬਾਰੀ ਤੇ ਘਰਬਾਰੀ ਕਹਿ ਰਹੇ ਹਨ, ਪਰ ਅੰਸੂ
੩੨ ਅੰਕ ੧੧ ਮੂਜਬ ਇਅੁਣ ਠੀਕ ਜਾਪਦਾ ਹੈ ਕਿ ਘਰਬਾਰੀ ਤੇ ਦਰਬਾਰੀ ਜੋ ਦੋਵੇਣ ਭਰਾ ਸਨ ਡਜ਼ਲੇ ਦੇ ਨਾਲ
ਹੀ ਭਜ਼ਜ ਗਏ।
੪ਅੁਸ ਥਾਂ ਤੋਣ।

Displaying Page 263 of 409 from Volume 19