Sri Gur Pratap Suraj Granth

Displaying Page 266 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੮੧

ਮੰਗਲ ਕਰਿ ਜੈ ਸ਼ਬਦ ਸੁਨਾਏ।
ਗੋਰਖ ਆਦਿ ਸਿਜ਼ਧ ਸਮੁਦਾਈ੧।
ਆਇ ਸਭਿਨਿ ਕੀਨਸਿ ਬਡਿਆਈ ॥੨੮॥
ਜੈ ਜੈ ਕਾਰ ਸੁਰਗ ਮਹਿਣ ਭਯੋ।
ਅਤਿ ਅੁਤਸਾਹ ਦੇਵਤਨਿ ਕਯੋ।
ਧੰਨ ਧੰਨ ਸਤਿਗੁਰੂ ਬਖਾਨੈਣ।
ਆਇ ਅਗਾਅੂ ਆਦਰ ਠਾਨੈਣ ॥੨੯॥
ਕਲਪ ਬ੍ਰਿਜ਼ਛ ਫੂਲਨ ਕੀ ਮਾਲਾ।
ਪਹਿਰਾਵਹਿਣ ਗੁਰ ਗਰੇ ਬਿਸਾਲਾ।
ਪੁਸ਼ਪਾਂਜਲ੨ ਛੋਰਤਿ ਬਰਖਾਵੈਣ।
ਬਡ ਸੁਗੰਧਿ ਚੰਦਨ ਚਰਚਾਵੈਣ ॥੩੦॥
ਇਜ਼ਤਾਦਿਕ ਅਰਪਹਿਣ ਅਰ ਗਾਵੈਣ।
ਦੇਵਬਧੂ ਨਾਚਤਿ ਹਰਿਖਾਵੈਣ।
ਗੁਰ ਆਗਵਨ ਸੁਰਗ ਅੁਤਸਾਹੂ।
ਕਹਿਣ ਲਗ ਕਹੋ ਜੁ ਭਯੋ ਅੁਮਾਹੂ ॥੩੧॥
ਇਤ੩ ਸ਼੍ਰੀ ਅਮਰ ਸਿਜ਼ਖ ਜੇ ਸਾਰੇ।
ਆਇਸੁ ਤੇ ਅੁਰ ਸ਼ੋਕ ਨਿਵਾਰੇ।
ਸਭਿ ਮਿਲਿ ਕਰਹਿਣ ਕੀਰਤਨ ਚਾਰੁ।
ਅੂਚੇ ਅੁਚਰਹਿਣ ਜੈ ਜੈ ਕਾਰ ॥੩੨॥
ਪੁਨ ਬਿਬਾਨ ਨੀਕੋ* ਬਨਵਾਇਵ।
ਮਾਲ ਬਿਸਾਲ ਪੁਸ਼ਪ ਲਰਕਾਇਵ੪।
ਸੁੰਦਰ ਬਸਤ੍ਰ ਲਾਇ ਦਿਸ਼ ਚਾਰ।
ਮਿਲਿ ਬਹੁਤਨਿ ਸ਼ੁਭ ਰੀਤਿ ਸੁਧਾਰਿ ॥੩੩॥
ਸਤਿਗੁਰ ਤਨ ਕਰਿਵਾਇ ਸ਼ਨਾਨ।
ਬਰ ਅੰਬਰ੫ ਅੂਪਰ ਕੋ ਤਾਨ।
ਬੀਚ ਬਿਬਾਨ ਬਹੁਰ ਪੌਢਾਏ।
ਬੁਜ਼ਢੇ ਆਦਿ ਸੁ ਲੀਨਿ ਅੁਠਾਏ ॥੩੪॥


੧ਸਾਰੇ।
੨ਫੁਜ਼ਲਾਂ ਦੇ ਬੁਕ।
੩ਇਧਰ।
*ਪਾ:-ਕੀਨੋ।
੪ਲਟਕਾਈਆਣ।
੫ਸੁਹਣਾ ਕਜ਼ਪੜਾ।

Displaying Page 266 of 626 from Volume 1