Sri Gur Pratap Suraj Granth

Displaying Page 266 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੨੭੯

੩੭. ।ਕਸ਼ਟ। ਸਚਖੰਡ ਗਵਨ॥
੩੬ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੩੮
ਦੋਹਰਾ: ਅੁਠੋ ਪ੍ਰਾਤ ਚੰਦੂ ਦੁਸ਼ਟ,
ਚਿਤਵਤਿ ਚਿਤ ਗੁਰ ਬਾਤਿ।
-ਆਜ ਮਨਾਵੌਣ ਜਿਮ ਚਹੌਣ,
ਨਾਂਹਿ ਤ ਕਰਿਹੌਣ ਘਾਤਿ ॥੧॥
ਚੌਪਈ: ਅਤਿ ਪ੍ਰਿਯ ਧਰਮ ਰਿਦੇ ਜਿਸ ਕੇਰੇ।
ਤਿਸ ਖੋਵਨਿ ਹਿਤ ਤ੍ਰਾਸ ਘਨੇਰੇ।
ਕਰੋਣ ਆਜ ਬਿਧਿ ਸੁਤਾ ਸਗਾਈ।
ਕੈ, ਗੋ ਚਰਮ੧ ਦੇਅੁਣ ਮਢਵਾਈ- ॥੨॥
ਇਮ ਚਿਤਵਤਿ ਪਹੁਚੋ ਤਹਿ ਆਈ।
ਬੈਠੋ ਦੁਸ਼ਟ ਕ੍ਰੋਧ ਅੁਪਜਾਈ।
ਨਿਕਟ ਗੁਰੂ ਕੇ ਬਾਕ ਬਖਾਨਾ।
ਅਬਿ ਲੌ ਨਾਤਾ ਲਿਹੁ ਮਨ ਮਾਨਾ ॥੩॥
ਸਕਲ ਮੁਲਖ ਮਾਲਿਕ ਅਬਿ ਸ਼ਾਹੂ।
ਤਿਸ ਦਿਵਾਨ ਮੈਣ, ਬੈਠਤਿ ਪਾਹੂ।
ਜਹਿ ਲਗਿ ਰਾਜ ਤੁਰਕ ਪਤਿ ਕੇਰਾ।
ਤਹਿ ਲਗਿ ਹੁਕਮ ਚਲਤਿ ਹੈ ਮੇਰਾ ॥੪॥
ਤ੍ਰਾਸ ਨ ਤਨਕ ਸੁ ਮਨ ਮਹਿ ਜਾਨਾ।
ਕਰੋ ਅਨਾਦਰ ਰੰਕ ਸਮਾਨਾ।
ਸੋ ਫਲ ਅਬਿ ਲੇਵਹੁ ਦੁਖ ਘਨੇ।
ਬਿਨਾ ਧਰਮ ਕਰਿ ਅਬਿ ਦਿਅੁਣ ਹਨੇ ॥੫॥
ਧੇਨੁ ਚਰਮ ਕੋ ਲੇ ਕਰਿ ਗੀਲਾ।
ਲਪਟਾਵਹਿ ਜੇਤਿਕ ਤੁਵ ਡੀਲਾ੨।
ਪੁਨ ਆਤਪ੩ ਮਹਿ ਦੇਅੁਣ ਬਿਠਾਇ।
ਸੁਸਕਹਿ੪ ਪ੍ਰਾਨ ਤੋਹਿ ਬਿਨਸਾਇ ॥੬॥
ਪੁਨਹ ਪਠੌਣ ਮੈਣ ਅਪਨ ਸਿਪਾਹੀ।
ਘਰ ਕੋ ਲੂਟ ਲੇਹਿ ਧਨ ਪਾਹੀ।
ਗਹਿ ਲੈਹੈ ਤਬਿ ਨਦਨ ਤੇਰਾ।

੧ਗਅੂ ਦੇ ਚੰਮ (ਵਿਚ)
੨ਸਰੀਰ।
੩ਧੁਜ਼ਪ।
੪ਸੁਜ਼ਕ ਜਾਏਗਾ (ਚੰਮ)।

Displaying Page 266 of 501 from Volume 4