Sri Gur Pratap Suraj Granth

Displaying Page 266 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੨੭੯

੩੪. ।ਭਾਈ ਬਿਧੀ ਚੰਦ ਰਮਲੀ ਦੇ ਭੇਸ॥
੩੩ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੩੫
ਦੋਹਰਾ: ਅੁਤ ਬਿਧੀਏ ਕੀ ਕਥਾ ਜਿਮ, ਲਾਵਨ ਦੁਤਿਯ ਤੁਰੰਗ।
ਸੁਨਿਯਹਿ ਸ਼੍ਰੋਤਾ ਪ੍ਰੇਮ ਧਰਿ, ਗੁਰ ਕੋ ਸੁਜਸੁ ਅੁਤੰਗ ॥੧॥
ਚੌਪਈ: ਸਤਿਗੁਰ ਤੇ ਹੁਇ ਬਿਦਾ ਪਯਾਨਾ।
ਗਮਨਤਿ ਦਾਵ ਬਿਚਾਰਤਿ ਨਾਨਾ।
ਤੀਨ ਦਿਵਸ ਮਹਿ ਪਹੁਚੋ ਜਾਈ।
ਪੁਰਿ ਕੇ ਪੌਰ ਸਮੀਪ ਸਥਾਈ੧ ॥੨॥
ਸਭਿ ਸਤਿਗੁਰ ਕੇ ਨਾਮ ਅੁਚਾਰੇ।
ਕਰਿ ਅਰਦਾਸ ਧਰਾ ਸਿਰ ਧਾਰੇ੨।
ਅੰਗ ਸੰਗ ਪ੍ਰਭੁ ਬਨਹੁ ਸਹਾਈ।
ਪੁਰਵਹੁ ਇਹੁ ਕਾਰਜ ਸਹਿਸਾਈ੩ ॥੩॥
ਇਮ ਕਹਿ ਅੰਤਰ ਜਾਇ ਪ੍ਰਵੇਸਾ।
ਗਯੋ ਜਹਾਂ ਧ੍ਰਮਸਾਲ ਵਿਸ਼ੇਸ਼ਾ।
ਪੈਰੀ ਪੈਂਾ ਕਹਿ ਸਭਿ ਸਾਥ।
ਬੈਠੋ ਸਿਮਰਤਿ ਸਤਿਗੁਰ ਨਾਥ ॥੪॥
ਜਿਤਿਕ ਸਿਜ਼ਖ ਤਹਿ ਕਰਿ ਕਰਿ ਨਮੋ।
ਸਨਮਾਨੋ ਸਭਿ ਨੇ ਤਿਹ ਸਮੋ।
ਆਯੋ ਸੰਧਾ ਮੈਣ ਬੁਧਿਵਾਨ।
ਪਸਰ ਪਰੋ ਤਮ ਤੁਰਨ ਮਹਾਨ ॥੫॥
ਕੁਸ਼ਲ ਛੇਮ ਬੁਝੀ ਰੁ ਬਤਾਈ।
ਖਾਨ ਪਾਨ ਸ਼ੁਭ ਕੀਨਿ ਤਦਾਈ।
ਇਤਨੇ ਬਿਖੈ ਫਿਰਤਿ ਢੰਡੋਰਾ।
ਆਯਹੁ ਧਰਮਸਾਲ ਕੀ ਓਰਾ ॥੬॥
ਕਹਤਿ ਫਿਰਤਿ ਇਮ ਅੂਚ ਪੁਕਾਰੈ।
ਜੋ ਨਰ ਖੋਜ ਤੁਰੰਗਮ ਡਾਰੈ।
ਮੁਖ ਮਾਂਗੋ ਹਗ਼ਰਤ ਤੇ ਪਾਵੈ।
ਜੋ ਚਾਹਹਿ, ਕਾਰਜ ਬਨਿਵਾਵੈ ॥੭॥
ਬਿਧੀ ਚੰਦ ਬੂਝੇ ਸਿਖ ਤਹਾਂ।


੧ਖੜੋਕੇ।
੨ਧਰਤੀ ਤੇ ਮਜ਼ਥਾ ਟੇਕਿਆ।
੩ਛੇਤੀ ਹੀ।

Displaying Page 266 of 473 from Volume 7