Sri Gur Pratap Suraj Granth

Displaying Page 268 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੨੮੧

੩੨. ।ਪੰਡਿਤ। ਪੈੜੇ ਨੇ ਪ੍ਰਾਣ ਸੰਗਲੀ ਲਿਆਣਦੀ॥
੩੧ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੩੩
ਦੋਹਰਾ: ਪੈੜਾ ਮੋਖਾ ਸਿਖ ਹੁਤੋ, ਸ਼੍ਰੀ ਸਤਿਗੁਰ ਕੇ ਪਾਸ।
ਸਵੇ ਨਿਸ ਦਿਨ ਗੁਰਨਿ ਕੋ, ਸਿਜ਼ਖੀ ਰਿਦੈ ਪ੍ਰਕਾਸ਼ ॥੧॥
ਚੌਪਈ: ਪੰਡਿਤ ਕਾਸ਼ੀ ਤੇ ਇਕ ਆਵਾ।
ਸ਼੍ਰੀ ਅਰਜਨ ਸੋ ਪਾਸ ਟਿਕਾਵਾ।
ਕਰਹਿ ਕਾਮਨਾ ਬਿਜ਼ਪ੍ਰ ਬਿਸਾਲਾ।
-ਕਰੌਣ ਸੁਨਾਵਨਿ ਕਥਾ ਰਸਾਲਾ ॥੨॥
ਪਾਛੇ ਦਛਨਾ ਲੇਵੌਣ ਮੋਖ।
ਦੈ ਹੈਣ ਗਾਨ ਰੁ ਸਤ ਸੰਤੋਖ-।
ਦਿਜ ਮਨ ਕੀ ਸਗਰੀ ਗੁਰ ਜਾਨੀ।
ਰਾਖੋਣ ਨਿਕਟ ਰਹੋ ਸੁਖ ਮਾਨੀ ॥੩॥
ਕੇਤਿਕ ਮਾਸ ਬਿਤੇ ਜਬਿ ਪਾਸਾ।
ਤਿਸੀ ਮਨੋਰਥ ਕੀ ਧਰਿ ਆਸਾ।
ਪੁਨ ਸ਼੍ਰੀ ਗੁਰ ਕਹਿ ਕਥਾ ਅਲਾਵਹੁ।
ਬੇਦਨਿ ਕੀ ਅੁਪਨਿਸ਼ਧ੧ ਸੁਨਾਵਹੁ ॥੪॥
ਦਿਜ ਸੁਨਿ ਹਰਖੋ ਲਾਗੋ ਕਰਨੇ।
ਬ੍ਰਹਮ ਰੂਪ ਕੋ ਜਿਸ ਮਹਿ ਨਿਰਨੇ।
ਕਥਾ ਹੋਤਿ ਨਿਤ ਨੇਮ ਧਰਾਈ੨।
ਇਕ ਦਿਨ ਆਯੋ ਸਾਲੋ ਭਾਈ ॥੫॥
ਅਨਨ੩ ਹੋਇ ਗੁਰ ਪਗ ਲਪਟਾਨਾ।
ਅਤਿ ਆਦਰ ਤਿਹ ਸ਼੍ਰੀ ਗੁਰ ਠਾਨਾ।
ਸਾਲੋ ਹੈ ਮੁਝ ਪਰਮ ਪਿਆਰਾ।
ਅਨਨ ਭਗਤ ਗੁਰ ਮੁਖੋਣ ਅੁਚਾਰਾ ॥੬॥
ਸੁਨਿ ਅਨਨ ਬਚ ਗੁਰ ਤੇ ਪੰਡਿਤ।
-ਹਮਹਿ ਅਨਨਤਾ ਕੋਣ ਨਹਿ ਮੰਡਤ੪।
ਵੇਦ ਸਿਧਾਂਤ ਕਥਾ ਜੁ ਸੁਨਾਵੈਣ।
ਹਮ ਕੋ ਨਹਿ ਅਨਨ ਮੁਖ* ਗਾਵੈਣ- ॥੭॥


੧ਗਿਆਨ ਦੇ ਪੁਸਤਕ ਹਨ।
੨ਨੇਮ ਕਰਕੇ ਭਾਵ, ਰੋਗ਼।
੩ਕੇਵਲ ਗੁਰੂ ਪਰਾਇਂ।
੪ਸਾਲ਼ ਅਨਨਪਣੇ (ਦੇ ਪਦ) ਨਾਲ ਕਿਅੁਣ ਨਹੀਣ ਸ਼ਸ਼ੋਭਿਤ ਕਰਦੇ?
*ਪਾ:-ਹਮ ਅਨਨ ਸਿਜ਼ਖ ਨਿਗੁਨ।

Displaying Page 268 of 591 from Volume 3