Sri Gur Pratap Suraj Granth

Displaying Page 274 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੨੮੬

੩੭. ।ਗਅੂ ਦੀ ਆਣ ਤੇ ਆਨਦ ਪੁਰ ਛਜ਼ਡਂਾ॥
੩੬ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੩੮
ਦੋਹਰਾ: ਇਸ ਪ੍ਰਕਾਰ ਸ਼੍ਰੀ ਸਤਿਗੁਰੂ,
ਕੇਤਿਕ ਦੋਸ ਬਿਤਾਇ।
ਕਰੇ ਪਰਾਜੈ ਗਿਰਪਤੀ,
ਬਿਜੈ ਸੁਜਸੁ ਬਹੁ ਪਾਇ ॥੧॥
ਕਬਿਜ਼ਤ: ਦੇਸ਼ਨ ਬਿਦੇਸ਼ ਮੈਣ ਵਿਸ਼ੇਸ਼ ਜਸੁ ਫੈਲ ਰਹੋ,
ਗੁਰੂ ਕੇ ਮਨਿਦ ਨਹੀਣ ਸੂਰਮਾ ਜਹਾਨ ਮੈਣ।
ਸੈਲਨ ਕੋ ਬਲ ਸਾਰੋ, ਤੀਨ ਲਛ ਸੈਨ ਜੋਰਿ,
ਘਾਲੋ ਗ਼ੋਰ ਘੋਰ, ਨਹਿ ਆਵਤਿ ਬਖਾਨ ਮੈਣ੧।
ਕੇਤੇ ਮਾਰਿ ਲੀਨਿ ਭਟ, ਘਾਇਲ ਬਿਸਾਲ ਕੀਨਿ,
ਹਾਰੇ ਹੀਨ ਹੈ ਕੈ ਗਏ੨ ਆਪਨੇ ਸਥਾਨ ਮੈਣ।
ਪ੍ਰਭੂ ਜੀ ਦੀਵਾਨ ਮੈਣ, ਕਮਾਨ ਬਾਨ ਪਾਨ ਮੈਣ,
ਬਿਰਾਜੈਣ ਗੁਨ ਗਾਨ ਮੈਣ ਕਿ ਦਾਨ ਸਨਮਾਨ ਮੈਣ ॥੨॥
ਜਹਾਂ ਕਹਾਂ ਫੈਲੋ ਜਸੁ ਚਾਂਦਨੀ ਬਿਤਾਨ ਮਾਨੋ੩,
ਸਭਿ ਪਰ ਛਾਯੋ ਜੈਸੇ ਛਜ਼ਤ੍ਰ ਸੇਤ੪ ਸੀਸ ਪਰ੫।
ਹੀਰਾ ਸੋਣ ਪ੍ਰਕਾਸ਼ ਰਹੋ, ਸੁਧਾ ਸਮ ਚਾਹੈ, ਸ਼ੰਭੁ,
ਚੌਰ ਸਮ ਝੂਲੈ ਸਮੁਦਾਇ ਅਵਨੀਸ਼ ਪਰ।
ਬੀਚ ਸਤਿ ਸੰਗਤਿ ਕੇ ਹੰਸਨ ਕੀ ਪੰਗਤ ਜੋਣ
ਫੂਲ ਰਹੀ ਮਾਲਤੀ ਸੁ ਦੇਸ਼ ਬੀਚ ਘਰ ਘਰ।
ਸਿੰਘ ਜਹਿ ਸੁਨਹਿ, ਬਿਰਮਾਇ ਰਹੈਣ ਮਨ੬ ਸਬੈ*
ਜੈਸੇ ਹੈ ਚਕੋਰ ਗਨ, ਲੋਭੈਣ ਰਜਨੀਸ਼ ਪਰ੭ ॥੩॥
ਸੁਨਤਿ ਗਿਰੀਸ਼ ਕੈ ਗਿਰੀਸ਼ਨ ਕੇ ਨਰ ਗਨ੮


੧ਕਹਿਆ ਨਹੀਣ ਜਾਣਦਾ।
੨(ਪਹਾੜੀਏ) ਗਏ।
੩ਚਾਂਦਨੀ ਦੇ ਚੰਦੋਏ ਵਾਣਗ।
੪ਚਿਟਾ ਛਜ਼ਤਰ।
੫(ਅੁਹ ਜਸ) ਹੀਰੇ ਵਾਣਗ ਪ੍ਰਕਾਸ਼ ਰਿਹਾ ਹੈ, ਸ਼ਿਵ ਜੀ (ਅੁਸ ਜਸ ਲ਼) ਅੰਮ੍ਰਤ ਵਾਣੂ ਚਾਹ ਰਹੇ ਹਨ, ਸਾਰੀ
ਧਰਤੀ ਦੇ ਰਾਜਿਆਣ ਪਰ ਝੂਲ ਰਿਹਾ ਹੈ ਚੌਰ ਵਾਣੂ। ।ਹੀਰਾ, ਅੰਮ੍ਰਤ, ਸ਼ਿਵ, ਚੌਰ ਸਾਰੇ ਚਿਜ਼ਟੇ ਹਨ ਤੇ ਜਸ
ਨਾਲ ਅੁਪਮਾਂ ਦੇਈਦੀ ਹੈ ਇਨ੍ਹਾਂ ਦੀ॥।
੬ਲੁਭਿਤ ਹੋ ਰਹੇ ਹਨ ਮਨ।
*ਪਾ:-ਜਬੈ।
੭ਚੰਦ ਤੇ।
੮ਪਹਾੜੀ ਰਾਜੇ ਯਾ ਪਹਾੜੀ ਰਾਜਿਆਣ ਦੇ ਲੋਗ ਸੁਣਕੇ।

Displaying Page 274 of 386 from Volume 16