Sri Gur Pratap Suraj Granth

Displaying Page 278 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੯੩

ਪ੍ਰੇਮ ਸੰਗ ਸਿਮਰਨ ਕਰਹਿਣ, ਮੁਖ ਧੰਨ ਅੁਚਾਰਹਿਣ।
ਪੁਲਕਾਵਲ ਗਦਿ ਗਦਿ ਗਿਰਾ, ਅੁਪਕਾਰ ਬਿਚਾਰਹਿਣ੧ ॥੬॥
ਲੀਨ ਹੋਇ ਮਨ ਗੁਰ ਚਰਨਿ, ਅਸ ਅੰਮ੍ਰਿਤ ਵੇਲਾ।
ਅੰਮ੍ਰਿਤ ਬਰਖਤਿ ਗੁਰੁ ਨਿਕਟ, ਸੁਨਿ ਹੋਤਿ ਸੁਹੇਲਾ੨।
ਜਿਨ ਕੇ ਸ਼ੁਭ ਬਡਿਭਾਗ ਹੈਣ, ਪਹੁੰਚਹਿਣ ਤਿਸ ਕਾਲਾ।
ਜਿਮ ਸਮੁੰਦ ਕੀ ਝਾਲ੩ ਤੇ, ਲਹਿ ਰਤਨ ਸੁਖਾਲਾ ॥੭॥
ਇਸ ਪ੍ਰਕਾਰ ਗੁਰ ਨਿਕਟ ਤੇ, ਸਦ ਗੁਨ੪ ਕੋ ਪਾਵੈਣ।
ਜਨਮ ਮਰਨ ਚਿਰਕਾਲ ਕੇ, ਇਨ ਮੂਲ ਮਿਟਾਵੈਣ।
ਪਰਮ ਪ੍ਰੇਮ ਅੁਮਗਹਿ ਰਿਦੈ, ਸਿਮਰਹਿਣ ਸਤਿਨਾਮੂ।
ਮਿਜ਼ਥਾ ਲਖਿ ਪਰਪੰਚ ਕੋ, ਇਕ ਥਲ ਬਿਸਰਾਮੂ੫ ॥੮॥
ਦਿਵਸ ਚੜ੍ਹੇ ਇਸ ਰੀਤਿ ਸੋਣ ਹੁਇ ਅਨਣਦ ਬਿਲਾਸਾ।
ਤਬ ਸੰਗਤਿ ਸਗਰੀ ਮਿਲਹਿ, ਹੁਇ ਪਰਮ ਪ੍ਰਕਾਸ਼ਾ।
ਦਰਸ਼ਨ ਲਹੈ ਪੁਨੀਤ੬ ਬਹੁ, ਜਨ ਸ਼ਾਂਤਿ ਸਰੂਪਾ।
ਪਰਮ ਬ੍ਰਿਜ਼ਧ, ਕਦ ਲਘੁ੭ ਜਿਨਹੁਣ, ਗੁਰ ਤ੍ਰਿਤੀ ਅਨੂਪਾ ॥੯॥
ਹਲਤ ਪਲਤ ਕਰਤੇ ਸਫਲ, ਦਰਸ਼ਨ ਕੋ ਪਾਏ।
ਬੰਦਨ ਕਰਿ ਬੈਠਹਿਣ ਨਿਕਟ, ਮਨ ਮੋਦ ਅੁਪਾਏ।
ਪਰਮੇਸ਼ੁਰ ਕੀ ਦਿਸ਼ ਰਿਦਾ, ਅਭਿਲਾਖਤਿ ਜੋਈ।
ਸੁ ਪ੍ਰਸੰਨ ਤਿਸ ਪਰ ਅਧਿਕ, ਪ੍ਰਭੁ ਪ੍ਰਾਪਤਿ ਹੋਈ ॥੧੦॥
ਸੁਮਗ ਬਤਾਇ ਨਿਹਾਲ ਕਰਿ, ਤਤਕਾਲ ਅਨਦੇ।
ਸਿਮਰਨ ਕੀ ਲਿਵ ਅੁਰ ਲਗਹਿ, ਤਿਨ ਅਹੰ ਨਿਕੰਦੇ।
ਜੋ ਅਰਥੀਯ ਪਦਾਰਥਨ੮, ਦਰਸ਼ਨ ਕੋ ਆਵੈਣ।
ਜਾਨਿ ਬਿਰਦ੯ ਨਿਜ ਦੇਤਿ ਹੈਣ, ਖਰਚਤਿ ਹੀ ਭਾਵੈ ॥੧੧॥

ਅੰਗਦ ਦੇਵ ਜੀ ਦੀ ਵਡਿਆਈ ਕਰਦੇ ਹਨ (ਕਿ ਕਿਵੇਣ ਅੁਨ੍ਹਾਂ ਨੇ) ਲੋਕਾਣ ਲ਼ ਬਖਸ਼ਸ਼ਾਂ ਤੇ ਸੁਖ ਦੇ ਕੇ ਨਿਹਾਲ
ਕੀਤਾ।
੧(ਇਹ ਸੁਣਕੇ ਸ਼੍ਰੋਤੇ) ਪ੍ਰੇਮ ਨਾਲ (ਗੁਰਾਣ ਲ਼) ਯਾਦ ਕਰਦੇ ਤੇ ਮੂੰਹੋਣ ਧੰਨ ਧੰਨ ਕਹਿਣਦੇ ਹਨ, (ਐਨਾਂ ਪ੍ਰੇਮ ਹੈ
ਕਿ) ਪੁਲਕਾਵਲੀ ਆ ਜਾਣਦੀ ਤੇ ਬਾਣੀ ਗਦ ਗਦ ਹੋ ਜਾਣਦੀ ਹੈ ਅੁਪਕਾਰ ਯਾਦ ਕਰਦਿਆਣ। ਪੁਲਕਾਵਲੀ = ਪ੍ਰੇਮ
ਵਿਖੇ ਰੋਮ ਖੜੇ ਹੋਣੇ।
੨ਹੋਈਦਾ ਹੈ ਸੁਖੀ।
੩ਛਜ਼ਲ।
੪ਚੰਗੇ ਗੁਣ।
੫ਇਕ ਟਿਕਾਣੇ (ਭਾਵ ਸਰੂਪ ਵਿਚ) ਟਿਕਦੇ ਹਨ।
੬ਪਵਿਜ਼ਤ੍ਰ।
੭ਮਧਰਾ।
੮ਪਦਾਰਥਾਂ ਦੇ ਲੋੜਵੰਦ।
੯ਧਰਮ।

Displaying Page 278 of 626 from Volume 1