Sri Gur Pratap Suraj Granth

Displaying Page 279 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੯੪

ਪਰਮੇਸ਼ੁਰ ਕੀ ਪ੍ਰੀਤ ਜੁਤਿ੧, ਅਤਿ ਲਾਗਹਿ ਪਾਰੋ*।
ਬੋਲਹਿਣ ਕਰੈਣ ਸਨੇਹ ਤਿਹ, ਪਾਇਸਿ੨ ਹਰਿ ਦਾਰੋ।
ਸੁਤ ਬਿਤ ਕੀ ਚਿਤ ਕਾਮਨਾ, ਕਰਿ੩ ਦਰਸ਼ਨ ਪਾਵੈ।
ਪੂਰਨ ਹੋਇ ਸੁ ਤਿਨਹੁ ਕੀ, ਨਹਿਣ+ ਪ੍ਰੇਮ ਬਡਾਵੈਣ੪ ॥੧੨॥
ਇਸ ਪ੍ਰਕਾਰ ਮਜ਼ਧਾਨ੫ ਲੌ, ਗੁਰ ਕਰਿ ਦਰਬਾਰਾ।
ਲਗਰ ਹੋਵਹਿ ਤਾਰ ਤਬਿ, ਸਭਿਹੂੰਨ ਅਹਾਰਾ।
ਨਿਕਟ ਆਇ ਜਬਿ ਲਾਂਗਰੀ, ਭਾਖਹਿ ਅਰਦਾਸਾ।
ਸੁਨਿ ਸ੍ਰੀ ਸਤਿਗੁਰ ਤਬ ਅੁਠਹਿਣ, ਸਣਗ ਸੰਗਤਿ ਦਾਸਾ ॥੧੩॥
ਚਰਨ ਪਖਾਰਹਿਣ ਬਾਰਿ੬, ਸੋਣ ਸੇਵਕ ਹਰਖਾਵੈਣ।
ਸਿਖ ਸੰਗਤਿ ਸਭਿ ਸੰਗ ਲੇ, ਚੌਣਕੇ ਮਹਿਣ ਆਵੈਣ।
ਆਸ਼੍ਰਮ ਬਰਨ ਬਿਚਾਰ ਨਹਿਣ, ਇਕ ਪੰਕਤਿ ਬੈਸੇਣ।
ਸੁੰਦਰ ਬਿਸਦ ਮਰਾਲ੭ ਸਭਿ, ਇਕ ਸਮ ਹੈ ਜੈਸੇ ॥੧੪॥
ਸਿਜ਼ਖਨ ਮਹਿਣ ਸਤਿਗੁਰ ਸ਼ੁਭਤਿ, ਬੈਠੇ ਤਿਸ ਕਾਲਾ।
ਮਨਹੁ ਮੁਨਿਨਿ ਮਹਿਣ ਬਨ ਬਿਖੈ, ਰਘੁਬੀਰ੮ ਕ੍ਰਿਪਾਲਾ।
ਲਵਨ ਬਿਨਾ ਹੁਇ ਓਗਰਾ੯, ਸਤਿਗੁਰ ਸੋਣ ਖਾਵੈਣ।
ਅਲਪ ਅਚਹਿਣ, ਰਹਿਣ ਛੁਧਾ ਜੁਤ, ਨਹਿਣ ਅੁਦਰ ਭਰਾਵੈਣ੧੦ ॥੧੫॥
ਅਪਰ ਸਰਬ ਹੀ ਸੰਗਤਾਂ, ਬਹੁ ਸਾਦ ਅਹਾਰਾ।
ਭਾਂਤਿ ਭਾਂਤਿ ਕੇ ਅਚਤਿ ਹੈਣ, ਸੁਖ ਲਹਤਿ ਅੁਦਾਰਾ।
ਇਕ ਪੰਕਤਿ ਅਚ ਕਰਿ ਅੁਠਹਿਣ, ਭੇਦ ਨ ਜਹਿਣ ਦੂਵਾ।
ਆਪ ਆਪਨੇ ਥਾਨ ਮਹਿਣ, ਪੁਨ ਪਹੁਣਚਨ ਹੂਵਾ ॥੧੬॥
ਦਿਨ ਕੇ ਚੌਥੇ ਭਾਗ ਮਹਿਣ, ਪੁਨ ਬੈਠਹਿਣ ਸਾਮੀ।


੧ਰਜ਼ਬ ਦੀ ਪ੍ਰੀਤ ਵਾਲਾ।
*ਪਾ:-ਰੀਤਿ ਜੁਤਿ ਲਾਗੇ ਪਾਰੋ।
੨ਪ੍ਰਾਪਤ ਕਰਾ ਦੇਣਦੇ ਹਨ।
੩ਪੁਜ਼ਤ੍ਰ ਤੇ ਦੌਲਤ ਦੀ ਕਾਮਨਾਂ ਚਿਜ਼ਤ ਧਾਰਕੇ ਜੋ।
+ਪਾ:-ਮਨ।
੪ਭਾਵ ਗੁਰੂ ਜੀ ਅੁਨ੍ਹਾਂ ਨਾਲ ਅਧਿਕ ਪ੍ਰੇਮ ਨਹੀਣ ਕਰਦੇ।
੫ਦੁਪਹਿਰ।
੬ਪਾਂੀ।
੭ਅੁਜ਼ਜਲ ਹੰਸ।
੮ਰਾਮਚੰਦ੍ਰ ਜੀ।
੯ਦਲੀਆ, ਕਂਕ ਦਾ ਯਾ ਜਵਾਣ ਦਾ। (ਸੰਪ੍ਰਦਾਈ)। (ਅ) ਚਾਵਲਾਂ ਦੀ ਗਾਹੜੀ ਪਿਜ਼ਛ, (ਪੰਜਾਬੀ ਕੋਸ਼)। (ੲ)
ਖਿਚੜੀ (ਹਿੰਦੀ)। ਲੂਂ ਬਿਨਾ ਕਹਿਂ ਤੋਣ ਅੁਹ ਸ਼ੈ ਜਾਪਦੀ ਹੈ ਜਿਸ ਵਿਚ ਲੂਂ ਗ਼ਰੂਰੀ ਪੈਣਦਾ ਹੋਵੇ।
ਓਗਰਾ ਦਾ ਅਰਥ ਓਗਲ ਨਹੀਣ ਜੋ ਦੜਅੂ ਦਾ ਦੂਸਰਾ ਨਾਮ ਹੈ। ਇਹ ਦੁਸ਼ਪਚ ਅੰਨ ਹੈ।
੧੦ਪੇਟ ਭਰਕੇ ਨਹੀਣ (ਖਾਂਦੇ)।

Displaying Page 279 of 626 from Volume 1